ਪੰਨਾ:ਚੰਦ੍ਰ ਗੁਪਤ ਮੌਰਯਾ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਵਿਚੋਂ ਇਕ--ਕੀਹ ਹਾਲ ਚਾਲ ਏ? ਬੜੇ ਦਿਨ ਲਾਏ ਜੇ
ਸ਼ਕਾਰ ਐਤਕੀਂ।
ਜਰਨੈਲ--ਆਹ ਲਗ ਈ ਗਏ ਨੇ-ਸੁਨਾਓ ਕੋਈ ਖਾਸ ਹੁਕਮ ਏ?
ਓਹ--ਨਹੀਂ ਖਾਸ ਤੇ ਕੋਈ ਨਹੀਂ। ਮੈਂ ਭਾਰਤ ਵਿਚੋਂ ਇਕ ਵਧੀਆ
ਹੀਰੇ ਦੀ ਮੁੰਦਰੀ ਬਨਵਾਈ ਸੀ ਮੈਂ ਕਲ ਪਰਸੋਂ ਕਿਧਰੋਂ
ਸੁਨਿਆ ਸੀ ਕਿ ਤੁਹਾਡਾ ਵਿਆਹ ਸ਼ਜ਼ਾਦੀ ਹੈਲਣ ਨਾਲ ਹੋਣ
ਲਗੈ ਜਾਂ ਖੌਰੇ ਕੁੜਮਾਈ ਹੋਨ ਲਗੀ ਏ। ਮੈਂ ਕਿਹਾ ਸ਼ੈਦ
ਤੁਸੀ ਓਹਨੂੰ ਵਧੀਆ ਮੁੰਦਰੀ ਦੀ ਭੇਟਾ ਦੇਣੀ ਚਾਹੋ ਮੈਂ ਇਹ
ਵੇਚਣੀ ਚਾਹਣਾਂ ਸੋ ਵਖਾਨ ਲਈ ਹਾਜ਼ਰ ਹੋਇਆਂ।
ਜਰਨੈਲ --ਮੋਇਆਂ ਮਰ ਗਿਆਂ ਦੀ ਹੋਨ ਲਗੀ ਏ ਕੜਮਾਈ
ਸ਼ੜਮਾਈ, ਓਹ ਤੇ ਆਂਦੀ ਏ ਮੇਨੂੰ ਬੰਦੇ ਦੀ ਸ਼ਕਲ ਨ ਦਿਸੇ
ਤੂੰ ਕੁੜਮਾਈ ਕਰਾ ਖਾਂ ਮੇਰੀ ਤੇ ਛਾਪਾਂ ਮੈਂ ਅਠ ਖ਼ਰੀਦ ਲੈਣਾਂ।
ਓਹ--ਕੀਹ ਪਏ ਗਲਾਂ ਕਰਦੇ ਓ? ਸਜ਼ਾਦੀ ਨੇ ਆਪ ਆਖਿਐ
"ਮੈਂ ਓਦ੍ਹੇ ਨਾਲ ਵਿਆਹ ਕਰਾਣੈਂ ਜੈਹੜਾ ਐਸ ਲੜਾਈ ਵਿਚ
ਸਭ ਤੋਂ ਵਧ ਬਹਾਦਰੀ ਵਖਾਏਗਾ ਤੇ ਇਹ ਤੇ ਐਵੇਂ ਗਲ ਹੋਈ
ਨਾ ਸਭ ਨੂੰ ਪਤਾ ਈ ਏ ਤੁਸੀਯੇ ਈ ਕੁਆਰੇ ਜਰਨੈਲ ਓ ਮਤਲਬ
ਓਦਾ ਤੁਹਾਡੇ ਤੋਂ ਈ ਏ।
ਜਰਨੈਲ--ਕੈਹੜੀ ਲੜਾਈ? ਭਾਰਤ ਨਾਲ ਹੋ ਪਈ ਏ ਸਲਾਹ
ਲੜਣ ਦੀ?
ਓਹ--ਤੁਸਾਂ ਨਹੀਂ ਸੁਣਿਆਂ? ਸਾਰੇ ਦੇਸ਼ ਵਿਚ ਈਹੋ ਈ ਰੌਲਾ ਏ
ਲੋਕੀ ਜਲਸੇ ਕਰ ੨ ਪਏ ਕੈਂਹਦੇ ਨੇ 'ਬਦਲਾ ਲੈਣਾ ਚਾਹੀਦੈ।'
ਜਰਨੈਲ--ਹੂੰ? ਹੂੰ?
ਓਹ--ਸਰਕਾਰ ਆਹ ਜੇ ਛਾਪ।

-੭੬-