ਪੰਨਾ:ਚੰਦ੍ਰ ਗੁਪਤ ਮੌਰਯਾ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਆਵੇ ਉਹਦੀ ਦੌਲਤ ਸਤ ਪੀੜ੍ਹੀਆਂ ਤਕ ਨਹੀਂ ਮੁਕਦੀ।
ਜਰਨੈਲ--ਇਹਨਾਂ ਲੁਟਿਯਾ ਚੰਗੈ ਓਥੇ?
ਪ੍ਰੌਹਣਾ- (ਜਰਾ ਜੋਸ਼ ਵਿਚ ਆ ਕੇ) ਲੌ ਜੀ ਜਰਨੈਲ ਸਾਹਬ ਫੇਰ
ਟੈਮ ਵਾਲੀ ਏਈ ਗਲ ਸਹੀ ਤੁਸੀਂ ਲੜਾਈ ਵਿਚ ਫ਼ਤ੍ਹੇ ਪਾ ਕੇ
ਆਓ ਤੇ ਇਹ ਛਾਪ ਮੈਂ ਤੁਹਾਨੂੰ ਸ਼ਜ਼ਾਦੀ ਨੂੰ ਦੇਣ ਲਈ ਮੁਫ਼ਤ
ਈ ਭੇਟਾ ਕਰ ਦਿਆਂਗਾ।
ਟੈਮ--ਫਤਾ ਈ ਫਤਾ ਏ। ਇਹ ਤੇ ਗਲ ਈ ਤੂੰ ਛਡ ਖਾਂ, ਸਾਨੂੰ ਕਦੀ
ਹਾਰ ਹੋ ਸਕਦੀ ਏ। ਤੂੰ ਛਾਪ ਹੁਣੇਂ ਕਰ ਖਾਂ ਐਧਰ ਸਗੋਂ
ਲੜਾਈ ਵੇਲੇ ਹਥੀਂ ਹੋਨੇਂਗੀ ਤੇ ਯਾਦ ਰੈਹਨੇਂਗਾ ਕਿ ਫਤਾ ਨ
ਹੋਈ ਤੇ ਛਾਪ ਤੇ ਛਾਪ ਵਾਲੀ ਦੋਵੇਂ ਖੁਸ ਜਾਨਗੀਆਂ ਸੋ ਵਧ
ਚੜ੍ਹ ਕੇ ਬਹਾਦਰੀਆਂ ਕਰਣਗੇ...ਕਿਊਂ ਕੈਸੀ ਕਹੀ?
ਪ੍ਰੌਹਣਾ--ਬਈ ਵਾਹ ਕਮਾਲ ਕਰ ਦਿਤੀ ਆ ਟੈਮ-ਇਹ ਠੀਕ ਗਲ
ਜੇ (ਛਾਪ ਅਪਣੀ ਹਥੀਂ ਜਰਨੈਲ ਦੀ ਉਂਗਲੀ ਪਾਂਦਾ ਏ) ਲੌ
ਜੀ ਜਰਨੈਲ ਸਾਹਬ ਫੇਰ ਹਨ ਛਡਣਾ ਨਹੀਂ ਜੇ ਇਹਨਾਂ
ਦੁਸ਼ਟਾਂ ਨੂੰ।

-੭੮-