ਪੰਨਾ:ਚੰਦ੍ਰ ਗੁਪਤ ਮੌਰਯਾ.pdf/96

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 


ਸੀਨ ਤੀਜਾ[ਪਾਰਥੀਆ ਦੇ ਸ਼ਾਹੀ ਮਹੱਲ ਦਾ ਬਾਗ-ਵਡੇ ੨
ਗੁਲਾਬ ਦੇ ਫੁੱਲਾਂ ਦੀ ਲੰਮੀ ਚੌੜੀ ਕਿਆਰੀ-ਕੋਲ ਸ਼ਜ਼ਾਦੀ
ਹੈਲਣ ਗੁਲਾਬੀ ਰੰਗ ਦਾ ਗੌਣ ਪਾਈ ਤੇ ਸਨੈਹਰੀ
ਵਾਲ ਖਿਲਾਰ ਕੇ ਪਿਛਾਂ ਸਿਟੀ ਇਕ ਫੁਲ ਨੂੰ ਹੱਥ
ਨਾਲ ਪਿਆਰ ਪਈ ਦੇਂਦੀ ਏ ਤੇ ਕੈਂਹਦੀ ਏ]

ਹੈਲਣ--ਕਿਡਾ ਛੋਹਣੈ ਚੂੰ ?...ਕਦੀ ਸਦਾ ਖਿਲਯਾ ਰੈਂਹਦੋਂ ਤੇ ਕੀਹ
ਸੀ...(ਗੁਨ ਗੁਨਾਓਨ ਲਗ ਪੈਂਦੀ ਏ)

ਮੈਂ ਇਕ ਫੁਲ ਨੂੰ ਕਰਨੀਆਂ ਪਿਆਰ

(ਫੇਰ ਹੌਕਾ ਭਰਦੀ ਏ। ਫੁਲ ਨੂੰ ਬੁਲ੍ਹਾਂ ਨਾਲ ਲਾਂਦੀ
ਏ ਤੇ ਹੌਲੀ ੨ ਠਰ੍ਹਾ ੨ ਕੇ ਕੈਂਹਦੀ ਏ)
ਮੈਂ ਇਕ ਫੁਲ ਨੂੰ ਕਰਨੀਆਂ ਪਿਆਰ
ਕੀਕਰ ਚਾਂਹਵਾਂ ਤੋੜ ਕੇ ਇਹਨੂੰ ਜਾ ਕੁਈ ਵੇਚੇ ਵਿਚ ਬਜ਼ਾਰ
ਕੀਕਰ ਚਾਂਹਵਾਂ ਇਹ ਚਹੇ ਮਰਜੈ, ਮੇਰੇ ਗਲ ਦਾ ਬਣ ਜੈ ਹਾਰ

-੭੯-