ਪੰਨਾ:ਚੰਦ੍ਰ ਗੁਪਤ ਮੌਰਯਾ.pdf/97

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਕੀਕਰ ਚਾਂਹਵਾਂ ਟਾਹਣੀਉਂ ਧੂ ਕੇ, ਅਪਣੇ ਸਿਰ ਦਾ ਕਰਾਂ ਸ਼ੰਗਾਰ
ਇਹ ਚਾਹਾਂ ਤੇ ਪ੍ਰੀਤ ਨ ਹੋਸੀ
ਪ੍ਰੀਤ ਦੇ ਪਰਦੇ ਦੇ ਵਿਚਕਾਰ
ਖੁਦਗਰਜ਼ੀ ਤੇ ਲਾਲਚ ਹੋਸਨ
ਜੈਹੜੇ ਮੈਂ ਨ ਸਕਾਂ ਸਹਾਰ
ਕਿਉਂ ਕਿ ਮੈਂ ਤੇ ਕਰਣੀਆਂ ਪਿਆਰ

(ਗੌਣ ਲਗ ਪੈਂਦੀ ਏ)

ਮੈਂ ਇਹ ਚਾਹਵਾਂ, ਜੁਗ ੨ ਜੀਵੇ
ਖਿਲਿਆ ਰੈਹ ਇਹ, ਵਿਚ ਗੁਲਜ਼ਾਰ
ਇਸ ’ਚੋਂ ਐਨੀ ਖੁਸ਼ਬੂ ਉਠੇ, ਦੁਨੀਆਂ ਬਣ ਜੈ, ਅਤਰ ਬਜ਼ਾਰ
ਠੰਡੀ ੨ ਵਾ ਜਦ ਵਗੇ ਇਹ ਹੱਸੇ ਬੁਲ੍ਹਾਂ ਵਿਚਕਾਰ
ਮੈਂ ਹਸਦੇ ਦਾ ਦਰਸ਼ਨ ਪਾ ਕੇ, ਅਪਣਾ ਲਵਾਂ ਕਲੇਜਾ ਠਾਰ
ਬਿਨ ਤੋੜੇ ਜਦ ਬਾਗੋਂ ਟਰ ਜਾਂ, ਦਿਲ ਵਿਚ ਇਹਦੇ ਆਵੇ ਯਾਰ
"ਇਹ ਹੋਇਆ ਨ ਅਸਲੀ ਪਿਆਰ"-
ਇਕ ਉਸੇ ਉਮਰ ਦੀ ਕੁੜੀ ਆ ਕੇ ਬੜੀ ਉਦਾਸੀ
ਭਰੀ ਵਾਜ ਨਾਲ ਸ਼ਜ਼ਾਦੀ ਨੂੰ ਸ਼ੁਭ ਪ੍ਰਭਾਤਮ ਆਂਹਦੀ ਏ)
ਹੈਲਣ-- ਸ਼ੁਭ ਪ੍ਰਭਾਤਮ ਮੇਰੀਯਾ ਕੀਹ ਹਾਲ ਏ? ਕਿਥੇ ਰੈਹਣੀਂ ਏਂ?
ਮੇਰੀਯਾ--ਏਥੇ ਈ ਤੁਹਾਡੇ ਚਰਨਾਂ ਵਿਚ।
ਹੈਲਣ--ਉਦਾਸ ਕਿਯੂੰ ਏ?
ਮੇਰੀ--ਦਿਲ ਬੜਾ ਹੁਸੜਦੈ, ਕੁਮਾਰੀ, ਮੈਂ ਪੁਛਨੀਆਂ ਇਹ ਲੜਾਈ
ਹੁਨ ਹੋ ਕੇ ਈ ਰੈਹ ਗੀ?

-੮੦-