ਪੰਨਾ:ਚੰਦ੍ਰ ਗੁਪਤ ਮੌਰਯਾ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹੈਲਣ--ਜਾਪਦਾ ਤੇ ਇੰਞ ਈ ਏ। ਮੈਂ ਵੀ ਅਫਵਾਹਾਂ ਈ ਸੁਨੀਆਂ
ਨੇ ਪਿਤਾ ਜੀ ਨਾਲ ਤੇ ਮੇਰੀ ਕੋਈ ਗਲ ਨਹੀਂ ਹਈ।
ਮੇਰੀ--ਆਦਮੀ ਜਨੌਰਾਂ ਤੋਂ ਤਰੱਕੀ ਕਰ ਕੇ ਈ ਬਣੇ ਨੇ ਨਾਂ?
ਹੈਲਣ--ਕਈ ਆਦਮੀ ਕ੍ਹੈਂਦੇ ਤੇ ਹੈਨ ਈਹੋ ਜਹੀ ਗਲ ਪਰ ਮੇਂ
ਨਹੀਂ ਕਦੀ ਮੰਨਿਆਂ। ਮੈਂ ਤੇ ਸਮਝਨੀਆਂ ਜੇੜੇ ਜਨੌਰ ਬਹੁਤੇ
ਚਲਾਕ ਹੋ ਜਾਂਦੇ ਨੇ ਤੇ ਆਮ ਜਨੌਰਾਂ ਵਿਚ ਰਖੇ ਜਾਨ ਦੇ ਲੈਕ
ਨਹੀਂ ਰੈਂਹਦੇ ਓਹਨਾਂ ਨੂੰ ਆਦਮੀ ਦੀ ਸ਼ਕਲ ਦੇ ਦਿਤੀ ਜਾਂਦੀ
ਏ ਤਾਂ ਜੋ ਆਪੋ ਵਿਚ ਪਏ ਖੈਹ ਖੈਹ ਮਰਣ ਜਨੌਰਾਂ ਨੂੰ ਨਾ
ਸਤਾਨ।
ਮੇਰੀ--ਪਰ ਓਹ ਤੇ ਜਨੌਰਾਂ ਨੂੰ ਵੀ ਓਨੇ ਈ ਦੁਖ ਦੇਂਦੇ ਨੇ ਜਿੰਨੇ
ਬੰਦਿਆਂ ਨੂੰ। ਓਹਨਾਂ ਨਾਲ ਕੋਈ ਘਟ ਤੇ ਨਹੀਂ ਗੁਜਾਰਦੇ?
ਹੈਲਣ---ਕੁਦਰਤ ਨੂੰ ਜਾਪਦੈ, ਇਹ ਖ਼ਿਆਲ ਨਹੀਂ ਸੀ ਆਇਆ
ਨਹੀਂ ਤੇ ਉਹ ਕੋਈ ਹੋਰ ਤਰਕੀਬ ਕਰਦੀ, ਬੰਦੇ ਨ ਚਾ
ਬਨਾਂਦੀ ਇਹਨਾਂ ਨੂੰ। ਬੜੀ ਖ਼ਤਰਨਾਕ ਚੀਜ਼ ਨੇ ਇਹ ਤੇ ਬਬਾ
ਸ਼ੇਰ ਸਪ ਵੀ ਬਿਨ ਲੋੜੋਂ ਕਿਸੇ ਤੇ ਵਾਰ ਨਹੀਂ ਕਰਦੇ, ਪਰ
ਇਹ......ਤੋਬਾ ਮੇਰੀ......ਕੀਹ ਗਲ ਕਰਣ ਏਂ ਇਹਨਾਂ ਦੀ।
ਮੇਰੀ--ਹੁਨ ਦਸੋ ਐਹ ਵੀ ਕੁਈ ਗਲ ਜੇ ਲੜਾਈ ਦੀ? ਇਕ ਦੇਸ਼
ਤੇ ਧੱਕੇ ਨਾਲ ਜਾ ਕੇ ਕਬਜ਼ਾ ਕਰ ਲਿਆ ਲੋਕਾਂ ਨੂੰ ਲੁਟਿਆ ਕੁਝ
ਚਿਰ ਪਿਛੋਂ ਓਹਨਾਂ ਨੂੰ ਹੋਸ਼ ਆ ਗਈ, ਓਹ ਜਾਗ ਪਏ ਤੇ
ਡਾਕੂਆਂ ਨੂੰ ਅਪਣੇ ਘਰੋਂ ਕਢ ਦਿਤਾ ਤੇ ਅਸੀ ਹਨ ਡਾਕੂਆਂ
ਦੀ ਮਦਦ ਕਰੀਏ ਤਾ ਕਿ ਓਹਨਾਂ ਨੂੰ ਲੁਟਣ ਤੋਂ ਰੋਕਣ
ਵਾਲਿਆਂ ਨੂੰ ਪੰਜ ਚਾੜ੍ਹੀ ਜਾਏ। ਹਨੇਰ ਨਹੀਂ ਕੁਮਾਰੀ?
ਹੈਲਣ--ਕਿਉਂ ਨਹੀਂ ਹਨੇਰ!

-੮੧-