ਪੰਨਾ:ਚੰਦ੍ਰ ਗੁਪਤ ਮੌਰਯਾ.pdf/99

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਹਵਾਲੇ ਵਿੱਚ ਗਲਤੀ:Invalid <ref> tag; refs with no name must have content


ਮੇਰੀ--ਕੋਈ ਨਹੀਂ ਸੋਚਦਾ ਕਿ ਈਹੋ ਹਾਲ ਸਾਡੇ ਨਾਲ ਹੋਂਦਾ ਸਾਨੂੰ
ਕਿਸੇ ਗੁਲਾਮ ਬਨਾਇਆ ਹੋਂਦਾ ਅਸੀਂ ਕੁਝ ਤਗੜੇ ਹੋ ਜਾਂਦੇ
ਤੇ ਡਾਕੂਆਂ ਨੂੰ ਮਸਾਂ ਕਿਵੇਂ ਦੇਸੋਂ ਕਢਦੇ ਤੇ ਕੋਈ ਫੇਰ ਸਾਡੇ
ਤੇ ਚੜ੍ਹ ਔਂਦਾ-ਕੀਹ ਹਾਲ ਹੋਂਦਾ ਸਾਡਾ?
ਹੈਲਣ--ਇਹ ਕੌਣ ਪਿਆ ਸੋਚਦਾ ਏ, ਮੇਰੀਯਾ, ਇਹ ਸੋਚਾਂ ਸੋਚਣ
ਦੀ ਅਕਲ ਹੋਂਦੀ ਸਾਨੂੰ ਤਾਂ ਵ੍ਹਾਸ਼ੀ ਕਾਹਦੇ ਹੋਂਦੇ ਅਸੀਂ? ਤੂੰ ਤੇ
ਭਾਰਤ ਵਿਚੋਂ ਹੋ ਆਈ ਹੋਈਂ ਏਂ ਨਾ? ਮਾੜੇ ਨੇ ਬੰਦੇ ਓਥੋਂ ਦੇ?
ਮੇਰੀ-ਮਾੜੇ ਕਾਹਦੇ ਨੇ? ਸਾਡੇ ਨਾਲੋਂ ਤੇ ਕਈ ਦਰਜੇ ਚੰਗੇ ਨੇ।
ਉਂਞ ਤੇ ਬੰਦੇ ਹਰ ਥਾਂ ਇਕੋ ਜਹੇ ਈ ਹੋਂਦੇ ਨੇ ਪਰ ਉਹ ਰਤੀ
ਮਾਸ਼ਾ ਸਾਥੋਂ ਘਟ ਵਾਸ਼ੀ ਈ ਨੇ। ਮੈਂ ਪੰਡਤ ਚਾੜੰਕ, ਉਹਦੇ
ਗੁਰੂ ਤੇ ਚੰਦਰ ਗੁਪਤ ਨੂੰ ਵੀ ਮਿਲੀ ਸਾਂ ਓਹ ਤੇ ਬੜੇ ਵਧੀਆ
ਬੰਦੇ ਨੇ। ਉਹ ਤੇ ਨਹੀਂ ਜਨੌਰਾਂ ਤੋਂ ਬਣੇ ਜਾਪਦੇ, ਸੀਤਾ ਦੀਆਂ,
ਤੇ ਮੈਂ ਤੈਨੂੰ ਕਈ ਵਾਰੀ ਗਲਾਂ ਦੱਸੀਆਂ ਨੇ।
ਹੈਲਣ--ਉਹਨੂੰ ਮੈਂ ਜਰੂਰ ਕਦੀ ਮਿਲਣਾ ਏਂ। ਪਰ ਇਹ ਲੜਾਈਆਂ
ਈ ਨਹੀਂ ਮਗਰੋਂ ਲੇਹਦੀਆਂ ਬੜੀ ਸੋਹਣੀ ਏ ਨ ਸੀਤਾ?
ਮੇਰੀਯਾ--ਬੜੀ। ਹੈਲਣ ਵਰਗੀ।
ਹੈਲਣ--ਤਾਂ ਢੇਰ ਸੋਹਣੀ ਹੋਨੀ ਏਂ?
ਮੇਰੀਯਾ--ਨਹੀਂ ੨ ਹੈਲਣ ਜਿਨੀਂ ਨਹੀਂ ਜਰਾ ੨ ਕੂ ਘਟ ਨਹੂੰ
ਜਿਨੀ ਘਟ। ਚੂਹੀ ਜਿਨੀ ਘਟ। ਹੈਲਣ ਜਿਨਾਂ ਸੋਹਣਾ
ਉਹਦਾ ਭਰਾ ਏ।
ਹੈਲਣ--ਮੇਰੇ ਜਿਹਾਂ ਕਿਹਾ ਹੋਣੈਂ ਉਹਦੇ ਭਰਾ? ਤੇਰੇ ਜਿਹਾ ਹੋਣੈਂ।
ਮੇਰਯਾ-- ਐਡਾ ਹੰਕਾਰ ਏ। ਤੇਰੇ ਜਿਹਾ ਹੋਰ ਕੋਈ ਹੋ ਈ
ਨਹੀਂ ਸਕਦਾ?

-੮੨-