ਪੰਨਾ:ਚੰਦ-ਕਿਨਾਰੇ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਰ ਹੋਏ ਸਾਜ਼ਾਂ ਦੀ ਮਿੱਠੀ
ਤਾਲ ਉਤੇ ਪਈ ਨੱਚੇ

ਹੁਸਨ ਫ਼ਰੋਸ਼ਾਂ ਦੀ ਇਹ ਛੁਹਰੀ——
ਕੱਚ ਕਚੀ——
ਰਸ ਰਸੀ
ਗੁਦਗੁਦੀ
ਟਸਟਸੀ
ਹਸ ਹਸ ਨਚੇ
ਨਚ ਨਚ ਮਚੇ
ਅੱਖ ਮਚਕਾਵੇ
ਲੱਕ ਲਚਕਾਵੇ
ਅਲ੍ਹੜ ਜਿਵੇਂ ਪਠੋਰੀ
ਹੁਸਨ ਫਰੋਸ਼ਾਂ ਦੀ ਇਹ ਛੂਹਰੀ——

ਇਕ ਸਾਰੰਗੀ ਵਾਲਾ
ਚਿਬੜ੍ਹ-ਮੂੰਹਾਂ, ਕਾਲਾ

੧੦੨