ਪੰਨਾ:ਚੰਦ-ਕਿਨਾਰੇ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਣ ਵਾਲੇ ਪਿਆਹ

ਮੇਰੇ ਹੋਵਣ ਵਾਲੇ ਪਿਆਰ!
ਕਿਥੇ ਵਸਨੈਂ?
ਕਿੱਥੇ ਰਸਨੈਂ?
ਸਾਵੇ ਬਾਗੀਂ——
ਭਰੇ ਤਡਾਗੀਂ——
ਰਸ ਹਟਿਆ
ਕਿ ਹਾਲੀ ਰਸਣਾ?
ਫੁਲ ਚੁਕਿਆ
ਕਿ ਅਜੇ ਵਿਗਸਣਾ?
ਮੈਥੋਂ ਨੇੜੇ ਹੈਂ ਕਿ ਦੂਰ?
ਡਾਢੀ ਦੂਰ
ਨਦੀਆਂ ਤੋਂ ਵੀ,
ਸ਼ੈਲਾਂ ਤੋਂ ਵੀ

੧੦੫