ਪੰਨਾ:ਚੰਦ-ਕਿਨਾਰੇ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਰ ਹੀ ਦੂਰ
ਕਿਸੇ ਵੱਣੀ ਸੰਘਣੀ ਦੇ ਖੂੰਜੇ
ਕੁੰਜ ਗਲੀ ਵਿਚ
ਬੰਦ ਕਲੀ ਵਿਚ
ਘੂਕ ਪਿਆ ਏਂ
ਰੂਹ ਰੋ ਰਿਹਾ ਏਂ
ਮੇਰੇ ਹੋਵਣ ਵਾਲੇ ਪਿਆਰ!
***

ਧਰਤੀ ਨੂੰ ਅਜ ਨਵਯੁਗ ਦੇ
ਆਦਰਸ਼ ਪਿਆਰ ਦੀ ਚਾਹ
ਹੋ ਜਾ ਹੁਣ ਸਾਕਾਰ
ਮੇਰੇ ਗਲ ਦਾ ਹਾਰ
ਮੇਰੇ ਹੋਵਣ ਵਾਲੇ ਪਿਆਰ——

੧੦੬