ਪੰਨਾ:ਚੰਦ-ਕਿਨਾਰੇ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਵਿਕਾਸ਼

ਕਮਲ-ਕਲੀ ਦੀ ਨਾਰੀ ਵਿਚੋਂ
ਜਗ-ਉਪਬਨ ਮਹਿਕਾਰੇ,
ਜੁਗਨੂੰ-ਰਸ ਦੀ ਰਿਸ਼ਮ-ਤਾਰ ਤੋਂ
ਭਰ ਗਏ ਚੰਦ-ਕਿਨਾਰੇ,

***
ਮਰ ਜਾਣੀ ਅਜ ਛੋਟੋ ਬਣ ਗਈ।
ਮੋਹਣੀ-ਰੂਪ-ਸੁਲੰਮੀ,
ਸ਼ਾਲ੍ਹਾ! ਤੇਰੇ ਬਚਪਨ ਵਿਚੋਂ
ਰੱਬ ਦੀ ਜਵਾਨੀ ਜੰਮੀ।

੧੦੮