ਪੰਨਾ:ਚੰਦ-ਕਿਨਾਰੇ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਗਨ-ਮੰਡਲਾਂ ਦਾ ਘੇਰਾ ਜਿਸ ਦੇ ਘਰ ਦਾ ਅੰਗਣ ਸੀ।
ਕਦੀ ਅੰਬਰਾਂ ਤੋਂ ਵਿਸ਼ਾਲ ਜਿਸ ਦੀ ਭੋਂ ਦਾ ਕਣ-ਕਣ ਸੀ
***

ਪਿਆਰ ਦੀ ਸਿਕ ’ਚ ਵਗੇ ਕਿਸੇ ਦੇ ਅੱਥਰੂ ਨੈਣੀਂ ਭਰਕੇ
ਲੱਭਾ ਹਾਇ! ਜਿਸ ਪਿਆਰ ਨਾ ਮਿਲਿਆ ਸੀ ਓੜਕ ਮਰ ਮਰਕੇ
***

ਉਸ ਰੂਹ ਦਾ ਉਹ ਚਿਤਰ ਪੜ੍ਹਿਆ ਨੈਣਾਂ ਨੀਝਾਂ ਲਾਕੇ
ਵੱਸ ਪਏ ਕਬਰਾਂ ਅੰਦਰ ਮੁੜ ਸਾਰੇ ਝੜੀਆਂ ਲਾ ਕੇ

ਕਵਿ ਦੀ ਚਿਖ਼ਾ ਸ਼ਾਂਤ ਕੀਤੀ ਸੀ ਇਹ ਡਰ ਦਿਲ ਵਿਚ ਖਾ ਕੇ
ਡੋਬ ਨਾ ਦੇਵੇ ਜਗ ਨੂੰ ਕਿਤੇ ਇਹ ਕਰੁਨਾ-ਰਸ ਬਰਸਾ ਕੇ

੧੧੨