ਪੰਨਾ:ਚੰਦ-ਕਿਨਾਰੇ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਦੇ ਸੁਪਨ-ਬੋਟ ਨਾਦਾਨ
ਅੰਦਰੇ ਅੰਦਰ ਫਟਕ ਰਹਿ ਜਾਣ
ਤੁਤਲੀ ਤੁਤਲੀ ਬੋਲੀ ਇਸਦੀ
ਨਾ ਰਸ ਰਾਗ ਰਵਾਨੀ
ਹਾਲੇ ਮੇਰੀ ਕਵਿਤਾ ਨਿਆਣੀ

ਰਾਹ ਦੀ ਬਿੱਜ ਨੂੰ ਰੱਬ ਦੀ ਮਾਰ
ਹਿੱਕ ਦੇ ਲਾਟੂ ਲਿਸ਼ਕਣ ਸਾਰ
ਬਿਜਲੀ ਵੀਰ ਭਗੀਰਥ-ਹਾਰ
ਚੰਦ-ਕੰਢਿਆਂ ਚੋਂ ਗੀਤ-ਗੰਗ
ਇਸ ਧਰਤੀ ਵਲ ਪ੍ਰਵਾਹਣੀ
ਹਾਲੇ ਮੇਰੀ ਕਵਿਤਾ ਨਿਆਣੀ

੧੧੬