ਪੰਨਾ:ਚੰਦ-ਕਿਨਾਰੇ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਕੋਈ ਚਾਹਵੇ
ਸੋਈ ਪਾਵੇ
ਲੁਕਵਾਂ ਵੀ

ਤੇ ਜ਼ਾਹਰ ਵੀ
ਮੇਰੇ ਅੰਦਰ ਵੀ
ਬਾਹਰ ਵੀ

ਇਸ ਕਵੀ ਨੇ ਜੇ ਮਾਨਸਕ ਦਸ਼ਾ ਨੂੰ ਮਾਣ ਕੇ ਬਿਆਨਿਆਂ ਹੈ ਤਾਂ ਇਸ ਨੇ ਇਨਸਾਨੀ ਅੰਗਾਂ ਦੀ ਅੰਦਰਲੀ ਨਿਘੀ ਨਿਘੀ ਉਨ੍ਹਾਂ ਦੀ ਆਪਣੀ ਆਪਣੀ ਰੋਮਾਂਸ ਨੂੰ ਵੀ ਅਗਾਂਹਵਧੂ ਅੰਦਾਜ਼ ਨਾਲ ਪਛਾਣ ਕੇ ਪ੍ਰਤੀਤ ਕਰ ਕੇ ਅੰਕਿਆ ਹੈ। ਇਸ ਆਨੰਦ ਨੂੰ ਅਸੀ 'ਮੇਰੀ ਸੇਜਾ ਤੇ ਚੰਨ ਚੜ੍ਹਿਆ ਨੀ' (ਸਫ਼ਾ ੪੮) ਵਿਚੋਂ ਪ੍ਰਾਪਤ ਕਰ ਸਕਦੇ। ਇਕ ਤਜਰਬੇ ਨੂੰ ਬਿਆਨ ਕਰਕੇ ਪਾਠਕਾਂ ਦੇ ਸੁਤੇ ਪਏ ਜਜ਼ਬਿਆਂ ਨੂੰ ਝੰਜੋੜਨ ਦੀ ਕੋਸ਼ਸ਼ ਕੀਤੀ ਗਈ ਹੈ।

ਕਈ ਥਾਂ ਕਵੀ ਆਪਣੇ ਆਪ ਨੂੰ ਚੰਦ ਰਿਸ਼ਮਾਂ ਦਾ ਹੁਲਾਰ ਦੇਣ ਲਗਿਆ, ਚੰਨ ਪਰੀਆਂ ਦੇ ਪਿਛੇ 'ਟਕਰਾਂ' ਮਾਰਣ ਲਗਿਆਂ ਕਾਵਿ-ਮਈ ਧੂਏਂ ਵਿਚ ਵਲੇਟ ਲੈਂਦਾ ਹੈ। ਇਉਂ ਉਹ ਕਾਵਿ-ਸੁਆਦ ਦਾ ਖੰਡਨ ਕਰਦਾ ਹੈ। ਆਪਣੇ ਆਪ ਲਈ ਵੀ ਸਪਸ਼ਟ ਨਹੀਂ ਰਹਿੰਦਾ। ਕਵੀ ਦੀ ਇਹ ਰਵਸ਼ ਵਧੇਰੇ ਰਸਣ ਨਾਲ ਦੂਰ ਹੋ ਜਾਏਗੀ। ਕਈ ਥਾਂ ਗੰਭੀਰ ਭਾਵ ਅੰਕਿਤ ਕਰਦਿਆਂ ਕਵੀ ਦਾ ਬਿਆਨ-ਸ਼ਕਤੀ ਦੀ ਇਕਸਾਰਤਾ ਤੇ ਕਾਬੂ ਨਹੀਂ ਰਹਿੰਦਾ ਤੇ ਸਿਰਫ਼ ਨਿਬਾਹ ਦੇਣ ਦੀ ਗਰਜ਼ ਨਾਲ ਆਪਣੇ ਬਿਆਨ ਨੂੰ ਹਲਕਾ ਕਰ ਲੈਂਦਾ ਹੈ; ਜਿਹਾ ਕੁ ‘ਬੰਦ ਕੁਟੀਆ ਦਾ ਸੁਆਦ'

੧੦