ਪੰਨਾ:ਚੰਦ-ਕਿਨਾਰੇ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਮ ਦੀ ਕਵਿਤਾ ਵਿਚ ਸਫ਼ਾ ੪੭ ਦੀ ਦੂਸਰੀ ਸਤਰ ਵਿਚ 'ਪੈਰਾਸ਼ੂਟ ਸ਼ਬਦ ਦੀ ਵਰਤੋਂ ਤੋਂ ਜ਼ਾਹਰ ਹੈ :-

ਮਾਣ ਕੇ ਬੁਲਬੁਲ ਦਾ ਜੋਬਨ ਰਾਗ-ਰਸ ਮੈਂ ਅਰਸ਼ ਤੇ
ਦਿਲ ਦੇ ਪੈਰਾਸ਼ੂਟ ਰਾਹੀਂ ਉਤਰ ਆਇਆ ਫ਼ਰਸ਼ ਤੇ

ਕਈ ਵਾਰੀ ਉਸ ਦੀ ਕਵਿਤਾ ਦੀ ਸੂਖ਼ਮ-ਭਾਵ-ਉਡਾਰੀ ਉਤੇ ਉਸੇ ਕਵਿਤਾ ਦੀ ਕੋਈ ਖਰ੍ਹਵੀ ਜਹੀ ਸਤਰ ਜਿਸ ਦੀ ਸ਼ਬਦ ਚੋਣ ਠੀਕ ਨਹੀਂ ਹੁੰਦੀ, ਵਿਰੋਧੀ ਅਸਰ ਪਾਉਂਦੀ ਨਜ਼ਰ ਆਉਂਦੀ ਹੈ; ਜਾਪਦਾ ਹੈ ਉਸ ਨੇ ਕਵਿਤਾਵਾਂ ਨੂੰ ਪੜਚੋਲ ਦੀ ਕਲਮ ਤੋਂ ਅਛੋਹ ਰਖਕੇ ਹੀ ਪ੍ਰਕਾਸ਼ਤ ਕਰਵਾ ਦਿਤਾ ਹੈ। ਸਫਾ ੫੦ ਤੇ ਇਕ ਕਵਿਤਾ ਹੈ 'ਹੋਰ ਕੀ ਆਹਨੀ ਏਂ?' ਦੇ ਸਿਰਲੇਖ ਹੇਠ। ਇਸ ਦੀ ਸਮੁਚੀ ਉਸਾਰੀ ਇਸ ਦੀ ਮੁਖੀ ਤੇ ਦੁਰ੍ਹਾਈ ਗਈ ਸਤਰ ਤੋਂ ਵਧੇਰੇ ਸੂਖਸ਼ਮ ਸੁਆਦ ਰਖਦੀ ਹੈ। ਇਹ ਕਵਿਤਾ ਸਮੁਚੇ ਤੌਰ ਤੇ ਇਕ ਆਪਣੀ ਵੰਨਗੀ ਦੀ ਉਚ ਕੋਟੀ ਦੀ ਕਵਿਤਾ ਹੈ। ਕਵੀ ਕਹਿੰਦਾ ਹੈ:-

ਹੋਰ ਕੀ ਆਹਨੀਏਂ , ਦਸ ਸ਼ਾਲ੍ਹਾ ?
ਚੰਦਰ-ਮਣੀਆਂ, ਸ਼ੁਕਰ ਤਾਰੇ,
ਰਕਤ-ਰਤਨ ਦੇ ਲਾਲ ਸਿਤਾਰੇ,
ਬਗਲੀ ਪਾ ਕੇ ਰੂਹ ਮੇਰੀ ਜੋ
ਭਿਛਿਆ ਮੰਗੀ ਤਾਰੇ ਤਾਰੇ,
ਅਲੱਖ ਜਗਾਈ ਦੁਆਰੇ ਦੁਆਰੇ,
ਤੇਰੇ ਗੇਰੂ-ਮੰਦਰ ਅੰਦਰ
ਬਾਲ ਮੈਂ ਰਾਹੀਂ ਸਾਰੇ ਦੇ ਸਾਰੇ

੧੧