ਪੰਨਾ:ਚੰਦ-ਕਿਨਾਰੇ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤਾ ਪ੍ਰਾਣ ਉਜਾਲਾ
ਹੋਰ ਕੀ ਆਹਨੀਏਂ ਦਸ ਸ਼ਾਲ੍ਹਾ?

ਕਵੀ ਦੀ 'ਸੰਤੋਸ਼' ਨਾਮ ਦੀ ਕਵਿਤਾ ਇਸ ਦੇ ਮੁਕਾਬਲੇ ਤੇ ਵਧੇਰੇ ਰਸ ਭਰਪੂਰ, ਸਪੱਸ਼ਟ ਤੇ ਸੁਆਦ-ਦਾਤੀ ਹੈ ਕਿਉਂਕਿ ਉਹ ਐਨ ਸੰਯੁਕਤ ਹੈ। ਯੁਗ ਯੁਗ ਦਾ ਇਨਸਾਨ, ਜਿਥੇ ਪਿਆਰੀ ਮੇਰੀ ਵਸਦੀ, ਦੀਪਕ ਰਾਗ, ਮੈਂ ਛੈਲ ਰਹਾਂ, ਲਹੂ ਪੀਣੇ ਆਦਿ ਸੋਹਣੀਆਂ ਤੇ ਕਾਮਯਾਬ ਕਵਿਤਾਵਾਂ ਹਨ। ਚੰਦ ਕਨਾਰੇ ਨੇ ਪੰਜਾਬੀ ਸਾਹਿਤ ਨੂੰ ਇਕ ਮੌਲਿਕ ਤੇ ਕਾਮਯਾਬ ਕਵੀ ਨਾਲ ਜਾਣ ਪਛਾਣ ਕਰਾਈ ਹੈ। ਰਾਜਾ ਰਾਮ ਦੀ ਇਸ ਕ੍ਰਿਤ ਦਾ ਜਿਨਾਂ ਵੀ ਸਤਿਕਾਰ ਕੀਤਾ ਜਾਏ ਥੋੜ੍ਹਾ ਹੈ। ਪੰਜਾਬੀ ਦੇ ਪਾਠਕਾਂ ਤੇ ਨਵੀਨ ਸਾਹਿਤ ਦੇ ਸਮਾਂ-ਲੇਹਕਾਂ ਦਾ ਫਰਜ਼ ਹੈ ਕਿ ਉਹ ਇਸ ਪੁਸਤਕ ਵਰਗੇ ਸਾਹਿਤਕ-ਸੁਆਦ ਨੂੰ ਮਾਣਨ ਦੀ ਰੁਚੀ ਪੈਦਾ ਕਰਨ ਦਾ ਵਧ ਤੋਂਂ ਵਧ ਉਦਮ ਕਰਨ।

੧੨, ਰੱਬਾਨੀ ਰੋਡ
ਲਾਹੌਰ
੨੭-੫-੪੫

ਪ੍ਰੀਤਮ ਸਿੰਘ ਸਫੀਰ
ਐਡਵੋਕੇਟ

੧੨