ਪੰਨਾ:ਚੰਦ-ਕਿਨਾਰੇ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ-ਪਛਾਣ

'ਸਾਕੀ' ਨੂੰ ਮੈਂ ਓਦੋਂ ਤੋਂ ਜਾਣਦਾ ਹਾਂ ਜਦ ਤੋਂ ਮੈਂ ਆਪਣੇ ਆਪ ਨੂੰ ਜਾਨਣ ਲੱਗਾ ਹਾਂ। ਉਂਂਜ ਪੂਰੀ ਤਰ੍ਹਾਂ ਤਾਂ ਬੰਦਾ ਕਦੀ ਵੀ ਕਿਸੇ ਨੂੰ ਨਹੀਂ ਜਾਣ ਸਕਦਾ ਤੇ ਨਾ ਹੀ ਆਪੇ ਨੂੰ ਹੀ, ਪਰ ਟਾਕਰੇ ਵਿਚ ਮੇਰੇ ਲਈ 'ਸਾਕੀ' ਦੀ ਜਾਣ ਪਛਾਣ ਆਪੇ ਨਾਲੋਂ ਵਧੀਕ ਹੈ ।

ਕਵਿਤਾ ਕਵੀ ਦੀ ਤਸਵੀਰ ਹੁੰਦੀ ਹੈ, ਪਰ ਕੀ ਕਵੀ ਕਵਿਤਾ ਦੀ ਤਸਵੀਰ ਨਹੀਂ ਹੁੰਦਾ? ਮੈਂ ਬਹੁਤੇ ਕਵੀਆਂ ਨੂੰ ਨਹੀਂ ਜਾਣਦਾ, ਪਰ 'ਸਾਕੀ' ਬਾਰੇ ਇਹ ਗਲ ਗ਼ਲਤ ਨਹੀਂ। ਲੋਕ 'ਸਾਕੀ' ਦੀ ਕਵਿਤਾ ਪੜ੍ਹ ਕੇ ਸਾਕੀ ਦੀ ਕਲਪਨਾ ਕਰਨਗੇ ਪਰ ਮੈਂ ਸਾਕੀ ਵਿਚ ਸਾਕੀ ਦੀ ਕਵਿਤਾ ਦੀ ਕਲਪਣਾ ਕਰਦਾ ਹਾਂ। ਭਵਿੱਖ ਵਿਚ ਕਿਸੇ ਨੇ ਕੀ ਬਣ ਜਾਣਾ ਹੈ? ਸਮੇਂ ਤੋਂ ਛੁਟ ਹੋਰ ਕੌਣ ਦਸ ਸਕਦਾ ਏ। 'ਸਾਕੀ' ਅਜ ਨਾ ਟੈਗੌਰ ਹੈ, ਨਾ ਡਾਂਟੇ ਤੇ ਨਾ ਸ਼ੈਲੇ, ਪਰ ਕੀ ਇਹ ਸਾਰੇ ਅਰੰਭ ਵਿਚ ਹੀ ਉਹੀ ਕੁਝ ਸਨ ਜੋ ਬਾਅਦ ਵਿਚ ਬਣ ਗਏ?

'ਸਾਕੀ' ਦੇ ਜਨਮ, ਜੀਵਨ ਤੇ ਸ਼ਿਖਸ਼ਾ ਬਾਰੇ ਕੁਝ ਦਸਣ ਦੀ ਲੋੜ ਮੈਂ ਨਹੀਂ ਸਮਝਦਾ ਅਤੇ ਨਾ ਹੀ ਅਜੇਹੀਆਂ ਗੱਲਾਂ ਦਾ ਕੋਈ ਸਿੱਧਾ ਸਬੰਧ ਕਿਸੇ ਅਮਰ-ਕਵਿਤਾ ਨਾਲ ਹੋਇਆ ਕਰਦਾ ਏ। ਕੇਵਲ ਇੰਨਾ ਕਹਿ ਦੇਣਾ ਹੀ ਕਾਫ਼ੀ ਹੈ ਕਿ 'ਸਾਕੀ' ਮਾਲਵੇ ਦਾ ਸਭ ਤੋਂ ਪਹਿਲਾ ਅਗਾਂਹ-ਵਧੂ ਸਾਹਿਤਕ ਕਵੀ ਹੈ।

ਦੋ ਗਲਾਂ ਜ਼ਰੂਰ ਧਿਆਨ ਯੋਗ ਹਨ, ਜਿਨ੍ਹਾਂ ਦਾ ਸਬੰਧ ਇਸ ਦੀ ਕਵਿਤਾ ਨਾਲ ਭੀ ਹੈ। ਪਹਿਲੀ ਗੱਲ ਇਹ ਕਿ ਇਸ ਦਾ ਜੀਵਨ ਆਸ਼ਾਵਾਦ ਦੀ ਮਜ਼ਬੂਤ ਚਿਟਾਨ ਤੇ ਲਹਿਰਾ ਰਿਹਾ ਏ। ਦੂਜੀ ਇਹ ਕਿ ਇਸਦੇ ਜੀਵਨ ਵਿਚ ਕਈ ਗੁੰਝਲਾਂ ਹਨ ਭਾਵੇਂ ਉਹ ਇਸ ਦੀਆਂ ਆਪਣੀਆਂ ਹੀ ਪੈਦਾ ਕੀਤੀਆਂ ਹਨ ਤੇ ਸਾਡੇ ਕੋਲ ਉਨਾਂ ਦਾ ਹੱਲ ਨਹੀਂ। ਜਾਂ ਤਾਂ ਇਹਨਾਂ ਦਾ ਹੱਲ ਇਸਦੇ ਕੋਲ ਹੈ ਤੇ ਜਾਂ ਇਸ ਦਾ ਆਸ਼ਾਵਾਦ ਉਸ ਨੂੰ ਇਮੰਨਾ ਦਿਲਾਂਦਾ ਹੈ ਕਿ ਉਹ ਛੇਤੀ ਹੀ ਇਸ ਦਾ ਹੱਲ ਕੱਢ ਸਕੇਗਾ।

'ਹਨੇਰਿਆਂ ਓਹਲੇ' ਚੋਂ 'ਚੰਦ ਕਿਨਾਰੇ' ਆ ਜਾਣਾ ਹੀ ਆਸ਼ਾਵਾਦ ਦਾ ਸੂਚਕ ਹੈ, ਅਤੇ ਆਸ਼ਾਵਾਦ ਦਾ ਅਨੰਤ ਵਹਿਣ ਇਸ ਦੀ ਹਰ ਕਵਿਤਾ-ਕਿਆਰੀ ਨੂੰ ਸਿੰਜਰ ਰਿਹਾ ਏ। ਚਾਨਣੇ ਤੋਂ ਬਾਅਦ ਮੁੜ ਹਨੇਰਿਆਂ ਦੇ ਝਾਂਵਲੇ ਅਜੇ ਨਾ ਉਸਦੀ ਕਵਿਤਾ ਵਿਚੋਂ ਤੇ ਨਾ ਉਸ ਦੇ ਜੀਵਨ ਵਿਚੋਂ ਹੀ ਪੈਂਦੇ ਹਨ। ਭਵਿੱਖਤ ਬਾਰੇ ਕੀ ਆਖਿਆ ਜਾ ਸਕਦਾ ਏ; ਪਰ ਜੇ ਜੀਵਨ-ਪੰਧ ਵਿਚ ਉਸ