ਪੰਨਾ:ਚੰਦ-ਕਿਨਾਰੇ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦੀ ਹਨੇਰੋ ਤੱਕੇ ਵੀ ਤਾਂ ਇਹ ਉਸ ਦੀ ਅੰਤਮ ਮੰਜ਼ਲ ਨਹੀਂ ਹੋਣਗੇ, ਸਗੋਂ ਇਹਨਾਂ ਵਿਚੋਂ ਦੀ ਪੈ ਰਹੀਆਂ ਪਾਰ-ਦੇਸ਼ ਦੀਆਂ ਲਿਸ਼ਕਾਂ ਦੇ ਰਸ-ਨੂਰ ਵਿਚ ਗੁਮ ਜਾਣਾ ਹੀ ਉਸਦਾ ਆਦਰਸ਼ ਰਹੇਗਾ। ਕਵੀ ਦੇ ਜੀਵਨ ਤੇ ਕਵਿਤਾ ਬਾਰੇ ਮੈਂ ਇਹੀ ਇਧਯਨ ਕੀਤਾ ਹੈ। ‘ਮ੍ਰਿਤੂ ਦਾ ਇਤਿਹਾਸ' ਏਸ ਵਿਸ਼ੇ ਦੀ ਸੁਹਣੀ ਕਵਿਤਾ ਏ, ਪਰਲੋ ਵਿਚ ਮੌਤ ਸਮੇਂ ਵੀ ਉਸ ਵਿਚੋਂ ਬਹਿਮੰਡਾਂ ਦਾ ਹਾਸ ਕਿਰਦਾ ਹੈ। ਪਰ ਇਹ ਸਾਰੇ ਨਵੇਂ ਨੂਰ ਇਸ ਦੀ ਜੀਵਨ-ਰਾਤ ਵਿਚੋਂ ਹਨ। ਪਤਾ ਨਹੀਂ ਆਵਣ ਵਾਲਾ ਪਹੁਫੁਟਾਲਾ ਕੀ ਕੁਝ ਲਿਆਵੇਗਾ।

'ਸਾਕੀ' ਗੁੰਝਲਾਂ ਪੇਸ਼ ਕਰਦਾ ਏ ਅਤੇ ਇਹ ਗੰਝਲਾਂ ਰਹਸਵਾਦ ਦਾ ਅੰਗ ਹਨ। ਇਹਨਾਂ ਗੁੰਝਲਾਂ ਦਾ ਹੱਲ ਪਾਠਕ ਕੋਲ ਨਹੀਂ, ਉਹ ਕੇਵਲ ਇਹਨਾਂ ਗੁੰਝਲਾਂ ਚੋਂ ਹੀ ਸੁਆਦ ਅਨਭਵ ਕਰਦਾ ਹੈ। 'ਤਿੰਨ ਕਾਫ਼ਲੇ' ਵਿਚ 'ਤੂੰ ਲੋਚੇਂ ਕਿਸ ਨੂੰ ਫੜਨਾ' ਪੁਛ ਕੇ ਪਾਠਕ ਨੂੰ ਸਆਦੀ ਗੰਝਲ ਦੀ ਸਿਖਰ ਤੇ ਲਿਜਾ ਕੇ ਕਵੀ ਆਪ ਪਾਸੇ ਹਟ ਜਾਂਦਾ ਏ, ਅਤੇ ਪਾਠਕ ‘ਕੌਣ ਕਿਸੇ ਨੂੰ?' ਦੇ ਵਲੇਵਿਆਂ ਵਿਚ ਉਲਝ ਕੇ ਰਹਿ ਜਾਂਦਾ ਏ।

ਆਸ਼ਾਵਾਦ ਤੇ ਰਹੱਸਵਾਦ ਦੇ ਫੰਘਾਂ ਤੇ ਸਵਾਰ ਹੋ ਪਾਠਕ ਫ਼ਲਸਫ਼ੇ ਦੇ ਅਨੰਤ ਮੰਡਲਾਂ ਵਿਚ ਪੁਜ ਜਾਂਦਾ ਏ । ਫ਼ਲਸਫ਼ਾ ਇਸਦਾ ਆਪਣਾ ਫ਼ਲਸਫ਼ਾ ਏ ਪਰ ਏਸ ਵਿਚੋਂ ਹੀ ਸਰਬ-ਸਾਂਝੀਆਂ ਅਟੱਲ ਸਚਾਈਆਂ ਫੁਟ ਫੁਟ ਕੇ ਨਿਕਲ ਰਹੀਆਂ ਹਨ। ਕਈ ਥਾਵੇਂ ਨਿੱਕੀਆਂ ਨਿੱਕੀਆਂ ਪੰਗਤੀਆਂ ਵਿਚ ਹੀ ਕਮਾਲ ਦੀ ਵਿਸ਼ਾਲਤਾ (Suggestiveness) ਝਲਕਦੀ ਹੈ। ਕਿੰਨਾ ਅਮਰ ਪਰ ਨਵੀਨ ਢੰਗ ਨਾਲ ਬਿਆਨ ਕੀਤਾ ਹੋਇਆ ਡੂੰਘਾ ਫ਼ਲਸਫ਼ਾ ਹੈ, ਜਦ ਕਵੀ ਕਹਿੰਦਾ ਏ:

“ਜਿਹੜੀ ਮੂਰਤ ਮੋਹ ਗਈ ਜਿਸ ਨੂੰ
ਉਸ ਨੂੰ ਉਹੀ ਕਮਾਲ।”

ਤੇ ਇਸੇ ਤਰ੍ਹਾਂ ਹੀ ਹੋਰ ਕੋਈ ਸਦਾ ਚਮਕਦੀਆਂ ਭਾਵਨਾਵਾਂ!

'ਸਾਕੀ' ਦੀ ਮੌਲਕਤਾ ਵੀ ਧਿਆਨ ਯੋਗ ਹੈ। ਉਸ ਦੀ ਹਰ ਗੱਲ ਵਿਚ ਮੌਲਕਤਾ ਛਲਕਦੀ ਹੈ; ਨਾ ਸਿਰਫ ਸ਼ੈਲੀ, ਕਲਪਣਾ, ਭਾਵ ਤੇ ਜੜਤ ਵਿਚ ਹੀ ਸਗੋਂ ਕਈ ਥਾਵੇਂ ਸ਼ਬਦਾਂ ਵਿਚ ਵੀ ਮੌਲਕਤਾ ਹੈ। ਇਸ ਦੀ ਕਵਿਤਾ ਕਿਸੇ ਦੇ ਵੀ ਅਨੁਕਰਣ ਵਿਚ ਨਹੀਂ ਲਿਖੀ ਗਈ, ਇਹ ਨਿਰੋਲ ਇਸਦੇ ਆਪਣੇ ਅੰਦਰੋਂ ਫੁੱਟੀ ਹੈ। ਤੇ ਇਸ ਦੇ ਹਰ ਸੁਹਜ ਦਾ ਰਚਨਹਾਰਾ ਇਹ ਆਪ ਹੀ ਹੈ।

'ਸਾਕੀ' ਦੀ ਕੋਈ ਕਵਿਤਾ ਜਦ ਮੈਂ ਸੁਣਦਾ ਹਾਂ ਤਾਂ ਇਸਦੀ ਫ਼ਿਲਾਸਫ਼ੀ ਦਾ ਹੂ-ਬ-ਹੂ ਨਕਸ਼ਾ ਮੈਂ ਇਸ ਦੇ ਜੀਵਨ ਵਿਚ ਵੀ ਵੇਖਦਾ ਹਾਂ। ਇਸ ਦੀ