ਪੰਨਾ:ਚੰਦ-ਕਿਨਾਰੇ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਹਣੇ ਸੁਹਣੀਆਂ

 ਅਸੀਂ ਸੁਹਣੇ ਸੁਹਣੀਆਂ ਸਾਰੇ ਮਨੋ ਵਿਸਾਰ ਦਿਤੇ,
ਅਸੀਂ ਦਿਲ ਦਿਮਾਗ਼ ਤੋਂ ਇਕ ਦਮ ਭਾਰ ਉਤਾਰ ਦਿਤੇ  

ਜਦ ਹੁਸਨਾਂਹਾਰੇ ਹੁਣ ਕਿਧਰੇ ਦਿਲ ਆਂਦੇ ਹਨ-
ਕਿਸੇ ਹੋਰ ਸ਼ਕਲ ਵਿਚ ਸਾਡੇ ਨੈਣ ਤਕਾਂਦੇ ਹਨ-
ਮਾਨਵ ਜਿਤਨਾ ਵਧਕੇ ਹੁਸੀਨ
ਉਤਨਾ ਹੀ ਵਿਸ਼ਿਆਂ ਦਾ ਕਾਰਨ-
ਕੀ ਸੁੱਘੜ ਕੀ ਮਾਸੂਮ ਹੁਸਨ
ਸਭਿਤਾ ਦੇ ਪੁਤਲੇ ਸਾਊ ਮਨ
ਸਭ ਨੰਗ ਧੜੰਗੇ ਨਾਚ ਨੱਚਣ
ਸਾਨੂੰ ਰੂਹਾਂ ਸਾਫ਼ ਨਜ਼ਰ ਆਵਣ
ਅਸੀਂ ਲਹੂਆਂ ਦੇ ਪੜਦੇ ਪਾੜ ਦਿਤੇ

੧੯