ਪੰਨਾ:ਚੰਦ-ਕਿਨਾਰੇ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਸਨਾਂ ਹੱਥ ਵਿਕ ਵਿਕ ਇਸ਼ਕ ਕਮਾਣਾ ਨਹੀਂ ਚਾਹੀਏ
'ਇਕ ਰਾਤ ਵਸਲ' ਜੀਵਣ ਦਾ ਨਿਸ਼ਾਨਾ ਨਹੀਂ ਚਾਹੀਏ
ਅਸੀਂ ਜੁਗਨੂੰ ਦੀ ਇਕ ਚਮਕ ਪਿਛੇ ਚੰਨਾ ਦੇ ਚੰਨ ਫੁਹਾਰ ਦਿਤੇ,
ਇਹਨਾਂ ਹੁਸਨਾਂ ਦੇ ਵਿਚੋਂ ਹੁਣ, ਕਰ ਨਵਾਂ ਸੁਹਜ ਈਜਾਦ ਅਸੀਂ
ਕਢ ਨਵੀਂ ਪ੍ਰੀਤ ਦੀ ਕਾਢ ਅਸੀਂ
ਨਵ-ਜੁਗ ਦੇ ਨੈਣ ਉਘਾੜ ਦਿਤੇ
ਵਿਸ਼ੇ-ਬਤਰਨੀ ਚੀਰ ਯਾਤ੍ਰੀ ਪਰਲੇ ਪਾਰ ਉਤਾਰ ਦਿਤੇ
ਅਸੀਂ ਸੁਹਣੇ ਸੁਹਣੀਆਂ ਸਾਰੇ ਮਨੋਂ ਵਿਸਾਰ ਦਿੱਤੇ,
ਅਸੀਂ ਦਿਲ ਦਿਮਾਗ ਤੋਂ ਇਕ ਦਮ ਭਾਰ ਉਤਾਰ ਦਿਤੇ

੨੦