ਪੰਨਾ:ਚੰਦ-ਕਿਨਾਰੇ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਕੋਰ-ਜਹਾਜ਼

ਟੁਰਿਆ ਇਕ ਚੋਕਰ-ਜਹਾਜ਼
ਗਗਨਾਂ ਦੀ ਨੀਲਮ- ਦਰਗਾਹ ਤੋਂ
ਚੰਦ- ਕਿਨਾਰੇ- ਬੰਦਰਗਾਹ ਤੋਂ
ਕਿਸੇ ਅਗੰਮੀ ਸੁਰਗ ਸੁਨਹਿਰੀ ਟਾਪੂ ਦੇ ਸਜ ਸਾਜ-
ਟੁਰਿਆ ਇਕ ਚੋਕਰ-ਜਹਾਜ਼
***

ਤਰਦਾ ਜਾਵੇ ਸੁਧਾ-ਸਵੇਰੇ
ਚੰਦ ਵਿਚ ਵੀ ਕੁਝ ਹੋਰ ਅਗੇਰੇ
ਕਾਲ-ਦੀਪ 'ਘਨਘੋਰ ਜਜ਼ੀਰੇ
ਰਾਹੂ ਕੇਤੂ ਜੀਵ ਘਨੇਰੇ
ਪਰ ਚੰਦ ਵਿਚ ਮਰਨੋਂ ਕੀ ਡਰਨਾ-
ਅੰਮ੍ਰਿਤ ਵਿਚ ਡੁੱਬਣਾ ਵੀ ਤਰਨਾ-
ਚੰਨੀ- ਚੰਨ- ਏ
ਮੇਰਾ ਚਿੱਤ- ਚਕੋਰ ਜਹਾਜ਼
ਟੁਰਿਆ ਇਕ ਚਕੋਰ- ਜਹਾਜ਼

੨੧