ਪੰਨਾ:ਚੰਦ-ਕਿਨਾਰੇ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿੜਕੀ ਵਿਚੋਂ

ਰੰਗ-ਰਤੜੇ ਦੋ ਨੈਣ ਕੰਵਾਰੇ
ਖਿੜਕੀ ਵਿਚੋਂ ਕਰਨ ਇਸ਼ਾਰੇ
ਗੀਤਾਂ ਦੇ ਦੋ ਰੰਗਲੇ ਪੰਛੀ
ਪਿਜਰੇ ਅੰਦਰ ਕੈਦ ਵਿਚਾਰੇ,
ਖਿੜਕੀ ਵਿਚੋਂ ਕਰਨ ਇਸ਼ਾਰੇ
ਧੁੰਦਲੀ ਵਾਦੀ ਪਰਬਤ ਨੀਲੇ
ਕੁੰਜਾਂ ਦੇ ਝੁਰਮਟ ਮੁਸ਼ਕੀਲੇ
ਦਮਕਣ ਵਿਚ ਦੋ ਜੁਗਨੂੰ ਪਿਆਰੇ-
ਕੁੰਜਾਂ ਚੋਂ ਮਾਰਨ ਚਮਕਾਰੇ
ਸਮਿਆਂ ਨੇ ਉਹ ਭਾਂਬੜ ਬਾਲੇ
ਰੱਤੀਆਂ ਅੱਥਰਾਂ ਕਰ ਕਰ ਢਾਲੇ
ਸੋਨੇ ਦੇ ਸੂਰਜ, ਚਾਂਦੀ ਦੇ ਤਾਰੇ
ਲਿਸ਼ਕਣ ਇਸ਼ਕਣ ਰਾਤ ਦਿਨੇ ਪਰ
ਖ਼ਾਕੀ ਨੈਣ ਗਜ਼ਬ ਦੇ ਮਾਰੇ-
ਖਿੜਕੀ ਵਿਚੋਂ ਕਰਨ ਇਸ਼ਾਰੇ-

੨੨