ਪੰਨਾ:ਚੰਦ-ਕਿਨਾਰੇ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਰਾਗ-ਤੁਫ਼ਾਨ'

ਮੇਰੇ ਪਿੰਜਰ ਦੀ ਬੀਨਾ ਵਿਚ, ਆਇਆ ਰਾਗ- ਤੂਫ਼ਾਨ।
ਰੁਣ- ਝੁਣ, ਰੁਮ- ਝੁਮ, ਝੂਮਣ- ਝੋਲੇ,
ਬੀਨ-ਝਨਾਂ ਦੇ ਪੰਛੀ ਡੋਲੇ,
ਗੂੰਜੇ ਗਗਨੀ ਗਾਨ-
ਆਇਆ ਰਾਗ- ਭੂਫ਼ਾਨ।
ਵਜਦੀ ਆਵੇ ਭਿਆਨਕ ਭੇਰੀ,
ਹੋ ਨਾ ਜਾਵੇ ਬੀਨਾ ਢੇਰੀ,
ਤਾਰ ਤਾਰ ਦੀਆਂ ਤਰਲ-ਤਰੰਗਾਂ
ਤਾਰਿਆਂ ਸੰਗ ਟਕਰਾਨ,
ਆਇਆ ਰਾਗ-ਤੁਫ਼ਾਨ।
ਭਖਿਆ ਰਹਿਣ ਦੇ ਪਰ ਤੂੰ ਅਖਾੜਾ,
ਇਸ ਵਿਚ ਮਹਾਂ- ਸੁਆਦ ਹੈ ਯਾਰਾ,
ਗਰਬ ਕਰੇਗਾ ਇਸ ਤੇ ਇਕ ਦਿਨ
ਧਰਤੀ ਦਾ ਇਨਸਾਨ,
ਆਇਆ ਰਾਗ- ਤੂਫ਼ਾਨ।

***

੨੫