ਪੰਨਾ:ਚੰਦ-ਕਿਨਾਰੇ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰੋ ਅੰਦਰ

ਮੇਰੇ ਅੰਦਰੋ ਅੰਦਰ
ਕੋਈ ਛਿੜੇ ਜੁੱਧ ਭਿਆਨਕ ਪ੍ਰਚੰਡ-
ਬ੍ਰਹਿਮੰਡ ਹੋ ਗਏ ਖੰਡ ਖੰਡ,
ਮੇਰੇ ਫਟ ਗਏ ਧਰਤੀ ਅੰਬਰ
ਮੇਰੇ ਅੰਦਰੋ ਅੰਦਰ-

ਲਹੂਆਂ ਦੇ ਹੜ੍ਹ ਆਏ ਅਨੰਤ,
ਕੋਈ ਰਿਹਾ ਨਾ ਜਗ ਦਾ ਆਦ-ਅੰਤ,
ਪਰ ਮਿਟੇ ਨਾ ਅਜੇ ਅਡੰਬਰ
ਮੇਰੇ ਅੰਦਰੋ ਅੰਦਰ

੩੫