ਪੰਨਾ:ਚੰਦ-ਕਿਨਾਰੇ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੱਤਾਂ ਦੇ ਆਜ਼ਾਦ ਪਸਾਰੇ,
ਫਲ ਫੁਲ ਮੁਸ਼ਕਾਂ ਦੇ ਮੁਸ਼ਕਾਰੇ
ਪਾਰਵਤੀ ਸ਼ਿਵਜੀ ਮਦੁਹਾਰੇ
ਪਰਬਤ-ਰਾਜ-ਕੈਲਾਸ਼,
ਮੇਰੀ ਮਿਰਤੂ ਦਾ ਇਤਹਾਸ
***
ਪਰਲੋ ਵੇਲੇ ਮੈਂ ਜਦ ਮੋਇਆ
ਮਰੇ ਵਿਚੋਂ ਬਾਹਰ ਹੋਇਆ,
ਬ੍ਰਹਿਮੰਡਾਂ ਦਾ ਹਾਸ-
ਨਵਾਂ ਹੁਸਨ-ਪ੍ਰਕਾਸ਼
***
ਹਾਲੇ ਮੇਰੀ ਜੀਵਣ-ਰਾਤ,
ਤੱਕਣਾ ਜਦ ਹੋਸੀ ਪ੍ਰਭਾਤ

੩੯