ਪੰਨਾ:ਚੰਦ-ਕਿਨਾਰੇ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਗਰ-ਮਥਣ

ਧਰਤੀ ਦੇ ਜੀਵਣ ਵਿਚ ਜਦ
ਰਸ-ਲਹਿਰ ਨਾ ਕੋਈ ਲਹਿਰੀ
ਕੱਠੇ ਹੋ ਸੋਚਣ ਲੱਗੇ
ਭੋਂ ਦੇ ਰਸੀਏ ਵਿਗਿਆਨੀ
ਬਾਸ਼ਕ-ਨਾਗ ਦੀ ਡੋਰੀ ਪਾਕੇ
ਪਰਬਤ-ਰਾਜ-ਮਧਾਣੀ
ਰਾਖਸ਼ ਦਿਉਤੇ ਰਿੜਕਣ ਲੱਗੇ
ਸ਼ੀਰ-ਸਮੁੰਦ-ਤੂਫ਼ਾਨੀ
ਉਠੀਆਂ ਘਮ ਘਮ ਘਮ ਘੁਮਕਾਰਾਂ
ਘੁਮਿਆ, ਪਰਲੋ-ਚੱਕਰ
ਬੱਗੀਆਂ ਉਡਣ-ਸਪਣੀਆਂ ਵਾਕੁਰ
ਸ਼ੂਕਣ ਛੱਲਾਂ 'ਸਮਾਨੀ
ਝੱਗੋ ਝੱਗ ਸਮੁੰਦਰ ਹੋ ਗਏ
ਬੱਗੋ ਬੱਗੇ ਅੰਬਰ
ਸੁਰਾ ਹਲਾਹਲ ਮਦੁ-ਰਸ ਆਦਿਕ

੪੦