ਪੰਨਾ:ਚੰਦ-ਕਿਨਾਰੇ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੀਤ

ਛਲਕ ਕੇ ਗਈ ਪਿਆਲੀ ਡੁਲ੍ਹ,
ਆਇਆ ਨਾ ਕੋਈ ਪੀਵਣ-ਹਾਰਾ
ਮਹਿੰਗੇ ਸਸਤੇ ਮੁੱਲ
ਛਲਕ ਕੇ ਗਈ ਪਿਆਲੀ ਡੁਲ੍ਹ

ਘਟਾ-ਟੋਪ ਬਿਜਲੀ ਮੁਸਕਾਂਦੀ।
ਲਾਲ ਝੜੀ ਝੜ ਝੂਮਰ ਪਾਂਦੀ,
ਸਾਕੀ-ਰਸ ਦੀ ਬੂੰਦਾ ਬਾਂਦੀ
ਗਈ ਖ਼ਾਕ ਵਿਚ ਰੁੱਲ,
ਛਲਕ ਕੇ ਗਈ ਪਿਆਲੀ ਡੁਲ੍ਹ,
***

ਆਈ ਜਵਾਨੀ ਗਈ ਜਵਾਨੀ-
ਰਹੀ ਨਾ ਪਲੇ ਸੁਆਦ ਨਿਸ਼ਾਨੀ-
ਲਾਇਆ ਨਾ ਜਿੰਦ ਨੂੰ ਜਾਮ ਨੂਰਾਨੀ
ਕਿਸੇ ਪਿਆਸੇ ਬੁਲ੍ਹ,
ਛਲਕ ਕੇ ਗਈ ਪਿਆਲੀ ਡੁਲ੍ਹ

੪੩