ਪੰਨਾ:ਚੰਦ-ਕਿਨਾਰੇ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੈਲੇ ਦਾ ਗੀਤ

ਇਕ ਰੋਹੀ ਵਿਚ ਰੰਡਾ ਪੰਛੀ
ਰੋਵੇ ਬੈਠਾ ਰੁੱਖੇ,
ਯਾਦ ਆਲ੍ਹਣੇ ਵਾਲੀ ਦੀ
ਹੰਝੂ ਬਣ ਬਣਕੇ ਫੁੱਟੇ,
***

ਸਿਰ ਤੇ ਠੱਕਾ ਹਉਕੇ ਭਰਦਾ
ਜੰਮ ਗਿਆ ਨਾ ਚੱਲੇ,
ਵਹਿੰਦੀ ਹੋਈ ਨੈਂਂ ਦੇ ਪਾਣੀ
ਕੱਕਰ ਬਣ ਬਣ ਠੱਲ੍ਹੇ,
***
ਬਣ ਵਿਚ ਫੁੱਲ ਨਾ ਪੱਤੀ ਦਿਸਦੀ
ਵਾ ਦੀ ਹਰਕਤ ਰੁੱਕੀ,
ਹੁਣ ਵੀ ਚਲ ਰਹੀ ਇਕ ਚੱਕੀ

੪੪