ਪੰਨਾ:ਚੰਦ-ਕਿਨਾਰੇ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦ ਕੁਟੀਆ ਦਾ ਸੁਆਦ

ਯਾਦ ਹੈ ਮੈਨੂੰ ਅਜੇ ਵੀ ਯਾਦ ਹੈ
ਬੰਦ ਕੁਟੀਆ ਦਾ ਸੁਆਦ

ਘੁੱਮਰੇ ਜੰਗਲੀ ਹਨੇਰੇ ਬਦਲੀਆਂ ਦੀ ਰਾਤ ਸੀ
ਹਿਮ-ਹਿਮਾਲੇ-ਘਾਟੀਆਂ ਵਿਚ ਵੱਸ ਰਹੀ ਬਰਸਾਤ ਸੀ
ਮੇਰੀ ਕੁਟੀਆ ਵਿਚ ਇਕ ਬੁਲਬੁਲ ਫਸੀ ਮਾਸੂਮ ਸੀ,
ਸੁਹਲ ਅੰਗਾਂ ਵਿਚ ਜਿਸਦੇ ਨਗ਼ਮਿਆਂ ਦੀ ਝੂਮ ਸੀ
ਜਗ ਰਹੇ ਸਨ ਫੰਘ ਉਸਦੇ ਉਸਦੇ ਗੀਤਾਂ ਦੇ ਹੀ ਨਾਲ
ਦਗ ਰਹੇ ਸਨ ਬੰਦ ਕੁਟੀਆ ਵਿਰ ਉਜਾਲੇ ਲਾਲ ਲਾਲ
ਗਾਏ ਬੁਲਬੁਲ ਨੇ ਤਰਾਨੇ ਹੁਸਨ ਦੀ ਗੁਲਜ਼ਾਰ ਦੇ
ਗੂੰਜੇ ਕੁਟੀਆ ਵਿਚ ਨਗ਼ਮੇ ਰੱਬ-ਰਸ ਦੀ ਤਾਰ ਦੇ
ਬੰਦ ਕੁਟੀਆ ਵਿਚ ਭਰ ਗਈ ਰਾਗ-ਸੁਮਨ-ਸ਼ਮੀਰ ਸੀ-
ਵਾਂਗ ਪੁਸ਼ਪਕ ਉਡ ਚਲੀ ਅੰਬਰ ਨੂੰ ਰੰਗ ਕੁਟੀਆ ਮਿਰੀ
ਸੁਰਗ ਦੇ ਝੂਟੇ ਝੂਟਾ ਉਹ ਕਰ ਰਹੀ ਪ੍ਰਵਾਜ਼ ਸੀ-
ਚੰਦ੍ਰਮਾ ਦੇ ਤੀਰ ਤੇ ਕੁਟੀਆ ਮਿਰੀ ਆਬਾਦ ਸੀ-
***

੪੬