ਪੰਨਾ:ਚੰਦ-ਕਿਨਾਰੇ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਣਕੇ ਬੁਲਬੁਲ ਦਾ ਜੋਬਨ ਰਾਗ-ਰਸ ਮੈਂ ਅਰਸ਼ ਤੇ,
ਦਿਲ ਦੇ ਪੈਰਾਸ਼ੂਟ ਰਾਹੀਂ ਉਤਰ ਆਇਆ ਫਰਸ਼ ਤੇ
ਪਰ ਅਜੇ ਵੀ ਰੂਹ ਮਿਠੀ ਵਿਚ ਗੂੰਜਦੀ ਇਕ ਵਾਜ ਹੈ,
ਅੰਬਰਾਂ ਵਿਚ ਕੈਦ ਬੁਲਬੁਲ ਕਰ ਰਹੀ ਇਹ ਨਾਦ ਹੈ
ਯਾਦ ਰਖ ਹੇ ਮਰਦ! ਇਹ ਛਲ ਕਪਟ ਮੈਂ ਨਹੀਂ ਭੁਲਣਾ,
ਬਣਕੇ ਬਿਜਲੀ ਕਹਿਰ ਦੀ ਮੈਂ ਸਿਰ ਤੇਰੇ ਤੇ ਟੁੱਟਣਾ
ਭੜਕ ਮੇਰੀ ਅੱਗ ਕੱਚੀ ਬਣੀ ਅਗਨ ਅਗਾਧ ਹੈ,
ਫੁੱਲਾਂ ਦੀ ਕਾਇਆ ਮਿਰੀ ਹੁਣ ਬਣ ਗਈ ਫ਼ੌਲਾਦ ਹੈ।
ਯਾਦ ਹੈ ਮੈਨੂੰ ਅਜੇ ਵੀ ਯਾਦ ਹੈ
ਬੰਦ ਕੁਟੀਆ ਦਾ ਸਵਾਦ

੪੭