ਪੰਨਾ:ਚੰਦ-ਕਿਨਾਰੇ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਬਾਂਹ ਵਿਚ ਬਾਂਹ ਵਲਾ ਕੇ
ਉਡ ਨਾ ਸਕੇ ਅਸਮਾਨੀ
ਹਾਲੇ ਮੇਰੀ ਕਵਿਤਾ ਨਿਆਣੀ।
ਇਸ ਦੇ ਸੁੱਪਨ-ਬੋਟ ਨਾਦਾਨ,
ਅੰਦਰੇ ਅੰਦਰ ਫ਼ਟਕ ਰਹਿ ਜਾਣ
ਤੁਤਲੀ ਤੁਤਲੀ ਬੋਲੀ ਇਸਦੀ
ਨਾ ਰਸ ਰਾਗ ਰਵਾਨੀ
ਹਾਲੇ ਮੇਰੀ ਕਵਿਤਾ ਨਿਆਣੀ।

'ਅੰਦਰੇ ਅੰਦਰ ਫ਼ਟਕ ਰਹਿ ਜਾਣ' ਲਿਖ ਸਕਣ ਵਾਲਾ ਕਵੀ ਹੋਸ਼ਮੰਦ ਕਵੀ ਹੈ, ਉਸ ਨੂੰ ਆਪਣੇ ਅੰਦਰ ਕਾਵਯ ਪ੍ਰਕਾਸ਼ ਦਾ ਤਜਰਬਾ ਦੇਖ ਸਕਣ ਦੀ ਜਾਚ ਹੈ। ਉਸ ਦੀ ਮਨੋਵਗਿਆਨਕ ਸੂਝ ਸੰਵਰੀ ਹੋਈ ਹੈ। ਉਹ ਇਨਸਾਨੀ ਮਨ ਦੀ ਕਸ਼ਮਕਸ਼ ਨੂੰ ਆਪਣੇ ਮਨ ਦੀ ਰਸੀ ਹੋਈ ਅਵਸਥਾ ਨਾਲ ਮਾਪ ਸਕਦਾ ਹੈ।

ਕਵੀ ਹਰ ਵਕਤ ਕਵੀ ਨਹੀਂ ਹੁੰਦਾ। ਜਦ ਉਹ ਕਵੀ ਹੁੰਦਾ ਹੈ। ਤਦ ਉਸ ਵਿਚ ਮਨੁਖੀ ਤੌਰ ਤੇ ਕੋਈ ਉਚੇਚ ਹੁੰਦਾ ਹੈ। ਜਦ ਉਹ ਕਵੀ ਹੁੰਦਾ ਹੈ ਤਦ ਇਸ ਕਰਕੇ ਕਿ ਉਸ ਅੰਦਰ ਕਾਵਯ ਉਪਜਾਉਣ ਵਾਲੀਆਂ ਸ਼ਕਤੀਆਂ ਰਹੱਸ-ਮਈ ਰਾਗ-ਨਾਚ ਨਚ ਰਹੀਆਂ ਹੁੰਦੀਆਂ ਹਨ। ਰਾਜਾ ਰਾਮ ਇਸ ਕੈਫ਼ੀਅਤ ਤੋਂ ਖ਼ੂਬ ਵਾਕਫ਼ ਹੈ:-

ਕਦੀ ਕਦੀ ਮੈਂ ਕਵੀ ਗਵੱਈਆ
ਕਦੀ ਕਦੀ ਮੈਂ ਕੁਝ ਵੀ ਨਹੀਂ।
ਵਸ ਪਏ ਦੀ ਖੇਤੀ, ਵਾੜੀ,