ਪੰਨਾ:ਚੰਦ-ਕਿਨਾਰੇ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੁਹ ਨਾ ਬੈਠੀਂ

ਛੁਹ ਨਾ ਬੈਠੀਂ ਪਲ ਜਾਵਣਗੇ
ਇਹ ਨਾਜ਼ਕ ਫੁੱਲ ਨੇ ਵੇਲਾਂ ਦੇ,
ਟੁਹ ਨਾ ਬੈਠੀਂ ਢਲ ਜਾਵਣਗੇ
ਇਹ ਕੁਆਰੇ ਮੋਤੀ ਤ੍ਰੇਲਾਂ ਦੇ,
ਦੂਰੋਂ ਦੂਰੋਂ ਝਾੱਕਾ ਲੈ ਤੂੰ
ਇਹ ਦਿਲ ਵਾਲੇ ਦਿਲ ਦੇ ਗਜਰੇ-
ਆਲੇ ਭੋਲੇ ਨਹੀਂ ਇਹ
ਤੇਰੇ ਬੇਰਸ ਦਿਲ ਦੀਆਂ ਖੇਲਾਂ ਦੇ

੪੯