ਪੰਨਾ:ਚੰਦ-ਕਿਨਾਰੇ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਛੈਲ ਰਹਾਂ ਤੂੰ ਛੈਲ ਰਹੇਂ

ਮੈਂ ਛੈਲ ਰਹਾਂ, ਤੂੰ ਛੈਲ ਰਹੇਂ

ਵਿਸ਼ਿਆਂ ਨੂੰ ਮਗਰੋਂ ਲਾਹ ਸਜਨੀ!
ਕੋਈ ਅਮਰ ਪ੍ਰੀਤਾਂ ਪਾ ਸਜਨੀ!
ਜਿਸ ਪਿਆਰ 'ਚ ਰਹਿੰਦੀ ਦੁਨੀਆ ਤੱਕ
ਮੈਂ ਛੈਲ ਰਹਾਂ
ਤੂੰ ਛੈਲ ਰਹੇਂ
ਜਿਸ ਪਿਆਰ ’ਚ ਰੂਹਾਂ ਨਸ਼ਿਆਵਣ
ਉਹ ਲੱਜਤਾਂ ਲੁਤਫ਼ਾ ਵੀ ਆਵਣ
ਮੈਂ ਚੰਨਣ ਦੀ ਗੇਲੀ ਹੀ ਰਹਾਂ
ਤੂੰ ਕੱਚੀ ਕੁਆਰੀ ਕੈਲ ਰਹੇਂ
ਮੈਂ ਛੈਲ ਰਹਾਂ
ਤੂੰ ਛੈਲ ਰਹੇਂ

੫੨