ਪੰਨਾ:ਚੰਦ-ਕਿਨਾਰੇ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੱਥੇ ਪਿਆਰੀ ਮੇਰੀ

ਜਿਥੇ ਪਿਆਰੀ ਮੇਰੀ ਵੱਸਦੀ

ਉਥੇ ਸੁਹਣੀਆਂ ਸੁਹਣੀਆਂ ਵਾਦੀਆਂ{bar|1}}
ਉਥੇ ਫੁੱਲਾਂ ਦੀਆਂ ਆਬਾਦੀਆਂ
ਉਥੇ ਪਲਦੀਆਂ ਬਾਲ-ਆਜ਼ਾਦੀਆਂ
ਉਥੇ ਕਲੀਆਂ ਦੀ ਹਾਸੀ ਹੱਸਦੀ
ਜਿਥੇ ਪਿਆਰੀ ਮੇਰੀ ਵੱਸਦੀ

ਉਥੇ ਜਲ ਦੀ ਦੁਨੀਆ ਵਹਿ ਰਹੀ
ਕੋਈ ਪ੍ਰੀਤ-ਕਹਾਣੀ ਕਹਿ ਰਹੀ
ਮਹਿਕਾਂ ਦੀ ਵਾੜੀ ਮਹਿ ਰਹੀ
ਤੇ ਚਮਕ ਅਨੋਖੀ ਲੱਸਦੀ
ਜਿਥੇ ਪਿਆਰੀ ਮੇਰੀ ਵੱਸਦੀ

੫੫