ਪੰਨਾ:ਚੰਦ-ਕਿਨਾਰੇ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੇ ਚੂਕੜਾ ਬਲਦਾ

ਮੇਰੀ ਨਿੱਕੀ ਜਿਹੀ ਕੁਟੀਆ ਵਿਚ
ਰਹੇ ਚੂਕੜਾ ਬਲਦਾ

ਨਿੰਮ੍ਹੀਆਂ ਨਿੰਮ੍ਹੀਆਂ ਕਿਰਨਾਂ ਛੱਡੇ
ਭਟੀਉਂ ਬਾਹਰ ਲੋਅ ਨਾ ਕੱਢੇ
ਮੇਰੇ ਨੈਣਾਂ ਦੀ ਝਮਕਣ ਦੇ
ਕੋਲੇ ਕੋਲੇ ਜਲਦਾ
ਰਹੇ ਚੂਕੜਾ ਬਲਦਾ
ਤੇਲ ਮੁੱਕਦਾ ਜਾਵੇ ਜਿਉਂ ਜਿਉਂ
ਮੇਰੇ ਨੈਣੋਂ ਤ੍ਰਿੱਪ ਤ੍ਰਿੱਪ ਤਿਉਂ ਤਿਉਂ
ਪਵੇ ਚੂਕੜੇ ਦੀ ਮੂੰਹੀਂ ਵਿਚ
ਤੁਪਕਾ ਤੁਪਕਾ ਢਲਦਾ
ਰਹੇ ਚੂਕੜਾ ਬਲਦਾ

੫੭