ਪੰਨਾ:ਚੰਦ-ਕਿਨਾਰੇ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਹੂ ਦੀਆਂ ਤਸਵੀਰਾਂ

ਲਹੂ ਦੀਆਂ ਤਸਵੀਰਾਂ
ਨ੍ਹੇਰੇ ਦਾ ਇਕ ਪਰਦਾ ਛਾਇਆ
ਪਰਦੇ ਨੇ ਇਕ ਖੇਲ ਰਚਾਇਆ
ਲਹੂਆਂ ਭਰੇ ਸ਼ਰੀਰਾਂ
ਲਹੂ ਦੀਆਂ ਤਸਵੀਰਾਂ

ਟੁੱਟੀਆਂ ਤਾਨਾਂ ਫੱਟੀਆਂ ਤਾਰਾਂ
ਤਾਰ ਤਾਰ ਵਿਚ ਤੀਰ ਹਜ਼ਾਰਾਂ
ਲਹੂ ਲੁਹਾਨ ਵਿਲਕਦੀਆਂ ਵਾਜਾਂ
ਲਹੂ-ਤਰੰਗ ਛਣਕਦੀਆਂ ਸਾਜ਼ਾਂ
ਨੱਚਣ ਲਾਲ ਲਕੀਰਾਂ
ਲਹੂ ਦੀਆਂ ਤਸਵੀਰਾਂ

੬੨