ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/62

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲਹੂ ਪੀਣੇ

ਲਹੂ ਪੀਣੇ ਇਨਸਾਨ
ਧਰਤੀ ਤੋਂ ਮਿਟ ਜਾਣ
ਮਾਂ ਦੇ ਲਹੂ ਮਾਂ ਦੇ ਹੀ ਲਹੂ ਨੂੰ ਕਰਦੇ ਲਹੂ ਲੁਹਾਣ
ਦੇਣ ਨਾ ਢੋਈ ਅੰਤ-ਕਾਲ ਏਹਨਾਂ ਨੂੰ ਕਬਰ ਮਸਾਣ
ਮਾਸ ਮਿੱਟੀ ਏਹਨਾਂ ਦੀ ਮਿੱਟੀ ਦੇ ਕੀੜੇ ਨਾ ਖਾਣ
ਲੱਟ ਲੱਟ ਮਹਾਂ ਜਵਾਲਾ ਮੁਖੀਆਂ ਲੋਥਾਂ ਨੂੰ ਮੂੰਹ ਨਾ ਲਾਣ
ਹੱਡ ਪੱਸਲੀਆਂ ਨੂੰ ਸਾਗਰ ਦੇ ਮੱਛ ਕੱਛ ਨੱਕ ਚੜ੍ਹਾਣ
ਤੱਤ ਇਨ੍ਹਾਂ ਦੇ ਪੰਜ ਤੱਤ ਨਾ ਅਪਣੇ ਵਿਚ ਰਲਾਣ
ਜਲ ਥਲ ਪੌਣਾਂ ਵਿਚ ਏਹਨਾਂ ਦਾ ਰਹੇ ਨਾ ਨਾਮ ਨਿਸ਼ਾਨ
ਮਾਂ ਦੇ ਲਹੂ ਨੂੰ ਤਾਂ ਜੋ ਮੁੜਕੇ ਜਮਕੇ ਨਾ ਲਜਿਆਣ
ਲਹੂ ਪੀਣੇ ਇਨਸਾਨ
ਧਰਤੀ ਤੋਂ ਮਿਟ ਜਾਣ
***

੬੪