ਪੰਨਾ:ਚੰਦ-ਕਿਨਾਰੇ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਪਿਆਰ ਨਾ ਹੁੰਦਾ

ਜੇ ਦੁਨੀਆਂ ਵਿਚ ਪਿਆਰ ਨਾ ਹੁੰਦਾ
ਤਾਂ ਦੁਨੀਆਂ ਵਿਚ ਵੈਰ ਨਾ ਹੁੰਦਾ
ਅੰਮ੍ਰਿਤ-ਰੂਪੀ ਜ਼ਹਿਰ ਨਾ ਹੁੰਦਾ
ਕੋਈ ਬੰਦਾ ਗ਼ੈਰ ਨਾ ਹੁੰਦਾ
ਜੇ ਕੋਈ ਆਪਣਾ ਯਾਰ ਨਾ ਹੁੰਦਾ।
ਰੂਹ ਦਾ ਰਾਜ਼ ਕਫ਼ੂਰ ਨਾ ਹੁੰਦਾ
ਭੇਤੀ ਆਪ ਗ਼ਾਫ਼ੂਰ ਨਾ ਹੁੰਦਾ
ਦਿਲ ਦਾ ਮੋਤੀ ਚੂਰ ਨਾ ਹੁੰਦਾ
ਹਾਇ! ਜੇ ਦਿਲਦਾਰ ਨਾ ਹੁੰਦਾ,
ਜੇ ਦੁਨੀਆਂ ਵਿਚ ਪਿਆਰ ਨਾ ਹੁੰਦਾ।

੬੮