ਪੰਨਾ:ਚੰਦ-ਕਿਨਾਰੇ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਨੇ ਵਿਚ ਸੁਗੰਧ

ਲਿਆਵੋ ਸੋਨੇ ਵਿਚ ਸੁਗੰਧ,
ਪਾਵੋ ਮਿੱਟੀ ਅੰਦਰ ਜੰਦ.

ਸੋਨਾ ਜੀਵਨ ਬਰਸਾਵੇ
ਸੋਨਾ ਸੁਗੰਧ ਨੂੰ ਤਰਸੇ——
ਮਿੱਟੀ ਜਿੰਦ ਨੂੰ ਲਲਚਾਵੇ
ਮਿੱਟੀ ਸੁਗੰਧੀਆਂ ਬਰਸੇ——
ਦੋਨਾਂ ਵਿਚ ਇਕ ਇਕ ਘਾਟ
ਤੇ ਦੁਹਾਂ ਦਾ ਰਿਸ਼ਤਾ ਗਹਿਰਾ——
ਸੋਨੇ ਦਾ ਜਿਸਮ ਸੁਨਹਿਰਾ
ਮਿੱਟੀ ਦਾ ਰੂਹ ਹੁਨਹਿਰਾ——
ਉਂਜ ਮਿੱਟੀ ਵਿਚ ਦੋਨੋਂ ਆਏ ਸੋਨਾ ਅਤੇ ਸੁਗੰਧ
ਲਿਆਵੋ ਸੋਨੇ ਵਿਚ ਸੁਗੰਧ
ਪਾਵੋ ਮਿਟੀ ਅੰਦਰ ਜੰਦ
***

੭੦