ਪੰਨਾ:ਚੰਦ-ਕਿਨਾਰੇ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਰਸਾਂ ਦੇ ਇਕ ਪੱਖ ਵਿਚ ਛਲਕੇ ਇਕ ਜੋਬਨ ਦਾ ਚੰਦ
ਬਰਸਾਂ ਦੇ ਇਕ ਪੱਖ ਵਿਚ ਡੁਲ੍ਹ ਜਾਏ ਚੰਦ-ਕੁਮਦ-ਮਕਰੰਦ——
ਜੁਗਨੂੰ ਦੀ ਇਕ ਚਮਕ ਦਿਖਾਕੇ ਹੋ ਜਾਏ ਜੀਵਣ ਅੰਧ——
ਲਾਵੋ ਜੁਆਨੀ ਨੂੰ ਲੱਖ ਚੰਦ——
ਲਿਆਵੋ ਸੋਨੇ ਵਿਚ ਸੁਗੰਧ
ਪਾਵੇ ਮਿੱਟੀ ਅੰਦਰ ਜੰਦ.

ਮਿੱਟੀ ਵਿਚ ਜੇ ਮਿਲ ਜਾਏ ਸੋਨਾ ਤਜਕੇ ਤਖ਼ਤ ਬਲੰਦ,
ਅਜ਼ਲ, ਹਿਯਾਤ ਸ਼ੂਕਦੀ ਨੈਂ ਦਾ ਟੁੱਟ ਜਾਵੇ ਜੇ ਬੰਧ-
ਢੈ ਜਾਵੇ ਜੇ ਸਰਗ ਨਰਕ ਦੀ ਸਾਂਝੀ ਸਾਂਝੀ ਕੰਧ-
ਲੱਗਣ ਜੁਆਨੀ ਨੂੰ ਲਖ ਚੰਦ
ਆਵੇ ਸੋਨੇ ਵਿਚ ਸੁਗੰਧ——
ਪੈ ਜਾਏ ਮਿੱਟੀ ਅੰਦਰ ਜੰਦ.
***

੭੧