ਪੰਨਾ:ਚੰਦ-ਕਿਨਾਰੇ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋੜੀ

ਆਪ ਘੜੀ ਸੀ ਕੁਦਰਤ ਨੇ
ਇਹ ਸੁੰਦਰ ਜੋੜੀ ਬੇਨਜ਼ੀਰ-——
ਨੂਰ ਜਹਾਂ ਕਸ਼ਮੀਰ ਲਈ
ਤੇ ਨੂਰਜਹਾਨ ਲਈ ਕਸ਼ਮੀਰ-——

ਉਸਦਾ ਮਤਲਬ ਸੀ ਇਹ ਜੋੜੀ
ਜੁੜਕੇ ਜੱਗ ਨੂੰ ਦਿਖਲਾਏ
ਦੋ ਰੂਹਾਂ ਦਾ ਇਕੋ ਬੁੱਤ
ਅਰ ਦੋ ਹੁਸਨਾਂ ਦੀ ਇਕ ਤਸਵੀਰ

੭੩