ਪੰਨਾ:ਚੰਦ-ਕਿਨਾਰੇ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਰਗ ਨਰਕ ਦੀ ਖ਼ਲਕਤ ਸਾਰੀ
ਚੰਦ ਸੂਰਜ ਤਾਰੇ ਨਭਚਾਰੀ
ਮੇਰੇ ਮਗਰੇ ਉਡਦੇ ਆਵਣ
ਵਾਰਾਂ ਬਬਾਨਾਂ
***
ਅਰਸ਼ਾਂ ਵਿਚ ਇਹ
ਤਿੰਨ ਕਾਫ਼ਲੇ——
ਸਦੀਆਂ ਬੱਧੇ
ਚੱਕਰ ਬਣ ਬਣ ਗਿੜਦੇ ਫਿਰਦੇ
ਵਾਂਗ ਵਰੋਲੇ ਘਿਰਦੇ ਫਿਰਦੇ
ਉਡਦੇ ਉਡਦੇ ਗਿਰਦੇ ਫਿਰਦੇ
ਖ਼ਲਕਤ ਮੈਨੂੰ
ਮੈਂ ਤੈਨੂੰ
ਤੂੰ ਲੋਚੈਂ ਕਿਸ ਨੂੰ ਫੜਨਾ?
ਤੂੰ ਉਡਦੀ ਵਿਚ ਅਸਮਾਨਾਂ

***

੭੫