ਪੰਨਾ:ਚੰਦ-ਕਿਨਾਰੇ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਬੱਚੇ ਦੇ ਹੱਥਾਂ ਦਾ ਖ਼ੂੰਨ——

ਤੇਰੇ ਈਸੇ ਦੇ ਹੱਥਾਂ ਦਾ ਖ਼ੂੰਨ
ਤੇਰੇ ਬੱਚੇ ਦੇ ਹੱਥਾਂ ਦਾ ਖ਼ੂੰਨ——
ਇਕ ਵਾਰੀ ਧਰਤੀ ਦੀ ਹਿੱਕ ਤੇ
ਡੁਲ੍ਹਿਆ ਸੀ ਮਜ਼ਲੂਮ——
ਏਦਾਂ ਧਰਤੀ ਨੂੰ ਲਗ ਗਈ
ਤੇਰੇ ਈਸੇ ਦੀ ਤਕਦੀਰ——
ਭੌਂ ਦੇ ਮਹਿੰਦੀ-ਰੰਗਲੇ ਹੱਥ ਤੇ
ਚਿੱਤ੍ਰੀ ਗਈ ਰੱਬ ਜੇਡੀ ਉਮਰ-ਲਕੀਰ——

ਇਸਦੀ ਹਰ ਸੂਹੀ ਅੱਥਰ ਵਿਚ
ਇਸ ਦੀ ਹਰ ਰਤੜੀ ਮੁਸਕਨ ਵਿਚ——
ਹੁਣ ਡਲ੍ਹਕੇ ਇਕ ਤਸਵੀਰ
ਹੁਣ ਝਲਕੇ ਈਸੇ ਦੀ ਜੂਨ
ਤੇਰੇ ਈਸੇ ਦੇ ਹੱਥਾਂ ਦਾ ਖ਼ੂੰਨ
ਤੇਰੇ ਬੱਚੇ ਦੇ ਹੱਥਾਂ ਦਾ ਖ਼ੂੰਨ
***

੭੬