ਪੰਨਾ:ਚੰਦ-ਕਿਨਾਰੇ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਰਲੋ ਦੇ ਬਦਲ ਚੀਰ ਚੀਰ
ਇਕ ਨੂਰ ਅਚਾਨਕ ਫੁਟਿਆ ਨੀ——
ਸਾਰਾ ਜਗ ਚੁੰਧਿਆ ਉਠਿਆ ਨੀ——
***

ਉਸ ਨੂਰ ਦੇ ਰਸ ਦਾ ਰਿਸ਼ਮ ਬਾਣ
ਸਤ-ਰੰਗੇ ਧਨੁਸ਼ ਤੇ ਚੜ੍ਹ ਚੜ੍ਹਕੇ——
ਫੁਲਝੜੀ ਵਾਂਗਰਾਂ ਝੜ ਝੜ ਕੇ——
ਇਕ ਅਰਸ਼ਾਂ ਦੀ ਵਲ ਛੁਟਿਆ ਨੀ——
ਇਕ ਫਰਸ਼ਾਂ ਦੀ ਵਲ ਛੁਟਿਆ ਨੀ——
ਜੋ ਬਾਣ ਅਰਸ਼ ਵਲ ਛੁਟਿਆ ਨੀ——
ਚੰਨ ਸੂਰਜ ਤਾਰਾ-ਮੰਡਲ ਨੂੰ,
ਬੇਨੂਰ ਰੂਹਾਂ ਦੀ ਮਹਿਫ਼ਲ ਨੂੰ,
ਝੁਰਮਲ ਝੁਰਮਲ ਕਰ ਸੁਟਿਆ ਨੀ——
ਉਸ ਨੂਰ-ਨਸ਼ੇ ਵਿਚ ਗੁਟਿਆ ਨੀ

ਜੋ ਬਾਣ ਫ਼ਰਸ਼ ਵਲ ਛੁਟਿਆ ਨੀ——
ਉਹ ਆਕਾਸ਼ਾਂ ਉਤੋਂ ਲਿਸ਼ਕਦਾ ਲਿਸ਼ਕਦਾ,
ਕੈਲਾਸ਼ਾਂ ਉਤੋਂ ਰਿਸ਼ਕਦਾ ਰਿਸ਼ਕਦਾ,

੭੯