ਪੰਨਾ:ਚੰਦ-ਕਿਨਾਰੇ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਲਸਾਂ ਉੱਤੋਂ ਚਿਲ੍ਹਕਦਾ ਚਿਲ੍ਹਕਦਾ,
ਮੀਨਾਰਾਂ ਉਤੋਂ ਤਿਲ੍ਹਕਦਾ ਤਿਲ੍ਹਕਦਾ,
ਪਤਝੜ ਦੇ ਪਿੰਜਰ ਬਿਰਛਾਂ ਨੂੰ
ਫਲ ਫੁੱਲ ਪੂਰਤ ਕਰਦਾ ਕਰਦਾ,
ਨੂਰ-ਭਖੇਰੇ ਆਲ੍ਹਣਿਆਂ ਵਿਚ
ਚਾਨਣ-ਚੋਗਾ ਭਰਦਾ ਭਰਦਾ,
ਧਰਤੀ ਵੱਲ ਨੂੰ ਪਾਇਆ ਨੀ-
ਮੇਰੀ ਟੱਪਰੀ ਨੂੰ ਆ ਟਿਮਕਾਇਆ ਨੀ।
ਕੁੱਖਾਂ ਵਿਚਦੀ
ਕਾਨਿਆਂ ਵਿਚਦੀ
ਟੱਪਰੀ ਵਿਚ ਘੁਸ ਆਇਆ ਨੀ——
ਮੇਰੇ ਬੁੱਤ ਨੂੰ ਆ ਚੁੰਧਿਆਇਆ ਨੀ——
ਅਲਕਾਂ ਉੱਤੋਂ ਤਿਲ੍ਹਕਦਾ ਤਿਲ੍ਹਕਦਾ
ਪਲਕਾਂ ਉੱਤੋਂ ਤਿਲ੍ਹਕਦਾ ਤਿਲ੍ਹਕਦਾ
ਮੇਰੇ ਨੈਣਾਂ ਵਿਚ ਸਮਾਇਆ ਨੀ,
ਉਹ ਸੁਫਨਾ ਬਣਕੇ ਆਇਆ ਨੀ।

੮੦