ਪੰਨਾ:ਚੰਦ-ਕਿਨਾਰੇ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣਾ ਯੂਸਫ਼

ਕੋਈ ਸੋਹਣਾ ਯੂਸਫ਼ ਆਵੇ
ਜਗ ਦੇ ਕੋਝੇਪਨ ਤੇ ਜਿਹੜਾ ਚੰਦ ਬਣਕੇ ਚੜ੍ਹ ਜਾਵੇ।

ਜ਼ਰਾ ਜ਼ਰਾ ਖਿੱਟੀਆਂ ਕਰਦੇ
ਸੋਨ ਸੁਨਹਿਰੀ ਮਿਟੀਆਂ ਕਰਦੇ
ਕਾਲੀਆਂ ਮੌਤਾਂ ਚਿੱਟੀਆਂ ਕਰਦੇ

ਭਰ ਭਰ ਵਿਚ ਕਲਾਵੇ
ਕੋਈ ਸੋਹਣਾ ਯੂਸਫ਼ ਆਵੇ

ਗੀਹਟਾ ਗੀਹਟਾ ਬਣ ਜਾਏ ਗੌਹਰ
ਪੰਛੀ ਪੰਛੀ ਹੰਸ ਮਨੋਹਰ
ਛਪੜੀ ਛਪੜੀ ਮਾਨ ਸਰੋਵਰ

ਹੁਸਨਾਂ ਦਾ ਹੜ੍ਹ ਲਿਆਵੇ।
ਕੋਈ ਸੁਹਣਾ ਯੂਸਫ਼ ਆਵੇ।

੮੧