ਪੰਨਾ:ਚੰਦ-ਕਿਨਾਰੇ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਂਧਣ ਨੂੰ

ਜੀਵਨ-ਰਾਹ ਦੀ ਪਾਂਧਣ
ਵਗੀ ਚਲ ਸੜਕੇ ਅੰਬਰ ਦੀ
ਵਗੀ ਚਲ ਗਗਨਾਂ ਅੰਦਰ ਦੀ
ਚੰਨਾਂ ਤਾਰਿਆਂ ਦੇ ਉਪਰ ਦੀ
ਬਣ ਕੇ ਪੌਣ ਪ੍ਰਭੰਜਣ......
ਰਾਹ ਤੇਰੇ ਵਿਚ ਅਜ਼ਲਾਂ ਦੇ ਰਾਹ
ਬੱਦਲਾਂ ਅਤੇ ਬਿਜਲੀਆਂ ਦੇ ਰਾਹ
ਅਰਸ਼ੀ ਚਿਖ਼ਾ ਬਲਦੀਆਂ ਦੇ ਰਾਹ
ਸਭ ਦਾ ਕਰੀਂ ਉਲੰਘਣ.....
ਜੇ ਉਹਨਾਂ ਤੋਂ ਡਰ ਜਾਵੇਂਗੀ
ਜੀਵਣ-ਬਾਜ਼ੀ ਹਰ ਜਾਵੇਂਗੀ
ਜੇ ਸਭ ਮਾਰਗ ਤਰ ਜਾਵੇਂਗੀ
ਬਣੀਂ ਸੁਰਗ ਦੀ ਸਾਂਝਣ।
ਜੀਵਣ ਰਾਹ ਦੀ ਪਾਂਧਣ।

੮੪