ਪੰਨਾ:ਚੰਦ-ਕਿਨਾਰੇ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਇਹ ਦੁਨੀਆਂ?

ਕੀ ਇਹ ਦੁਨੀਆਂ
ਕੀ ਇਹਦਾ ਰਾਜ਼?
ਮਸ ਭਿੰਨੇ ਗੋਰੇ ਲਟਬੌਰੇ
ਭਰਦੇ ਫਿਰਨ ਦਿਲੀ ਹਟਕੋਰੇ
ਸੁਣੇ ਨਾ ਕੋਈ ਰੂਹ-ਆਵਾਜ਼
ਕੀ ਇਹ ਦੁਨੀਆਂ, ਕੀ ਇਹਦਾ ਰਾਜ਼?
ਕਾਲੀਆਂ ਲੰਮੀਆਂ ਰਾਤਾਂ ਪਈਆਂ
ਡੁਸਕਣ ਸਈਆਂ ਵਿਚ ਤਲੱਈਆਂ
ਤਰਸਣ ਰਸ ਨੂੰ ਕਰ ਕਰ ਲਾਜ?
ਕੀ ਇਹ ਦੁਨੀਆਂ ਕੀ ਇਹਦਾ ਰਾਜ਼?
ਫੱਟ ਖੁਲ੍ਹਦੇ ਪਰ ਮੇਲ ਨਾ ਹੋਂਦੇ
ਰੋਗ ਇਲਾਜਾਂ ਨੂੰ ਪਏ ਰੋਂਦੇ
ਰੋਗਾਂ ਤਾਈਂ ਰੋਣ ਇਲਾਜ——
ਕੀ ਇਹ ਦੁਨੀਆਂ
ਕੀ ਇਹਦਾ ਰਾਜ਼?

***

੮੫