ਪੰਨਾ:ਚੰਦ-ਕਿਨਾਰੇ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਦੋਹਾਂ ਦਾ ਰੂਪ ਰੰਗ ਵੱਖੋ ਵੱਖ
ਪਿਆਰ ਕਰਨ ਦਾ ਢੰਗ ਵੱਖੋ ਵੱਖ
ਵੱਖ ਵੱਖ ਨਕਸ਼ ਨਿਗਾਰ——
ਸਭਿਤਾ ਤੇ ਸੰਸਕਾਰ
ਪਰ ਦੋਹਾਂ ਵਿਚ ਇਕੋ ਨਗਮਾਂ
ਸੀਨੇ ਰਿਹਾ ਗੁੰਜਾਰ।
***

ਇਕ ਦੂਏ ਨੂੰ ਰਹਿ ਰਹਿ ਤੱਕਣ,
ਤੱਕ ਤੱਕ ਝੱਕਣ
ਛੁਹ ਨਾ ਸੱਕਣ
ਸ਼ਰਮਾਂ ਵਿਚ ਸਰਸ਼ਾਰ——
ਜਿੰਨੀਆਂ ਦੂਰਾਂ ਦੇ ਇਹ ਪੰਛੀ ਉਤਨੀ ਖਿਚ ਅਪਾਰ।

ਆਖ਼ਰ ਸੋਚ ਸੋਚ ਸਭ ਸੋਚ——
ਇਕ ਦੂਏ ਨੂੰ ਇਕ ਦੂਏ ਨੇ
ਲਿਆ ਫੰਘਾਂ ਵਿਚ ਬੋਚ——
ਮਿਲੀ ਚੋਚ ਸੰਗ ਚੋਚ——

੮੭