ਪੰਨਾ:ਚੰਦ-ਕਿਨਾਰੇ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਸੁਹਾਗ

ਮੇਰੇ ਜੀਵਨ ਦਾ ਸੁਹਾਗ
ਟੁਟਦੇ ਹੋਏ ਤਾਰਿਆਂ ਅੰਦਰ
ਨਭ ਦੇ ਅਗਨ-ਸ਼ਰਾਰਿਆਂ ਅੰਦਰ
ਕਿਸੇ ਅਨੰਤਾਂ ਦੇ ਕੋਨੇ ਤੇ
ਬੁਝਿਆ ਪਲ ਛਿਨ ਜਾਗ——
ਮੇਰੇ ਜੀਵਣ ਦਾ ਸੁਹਾਗ——
ਨਾ ਮੈਂ ਉਸਦਾ ਰੂਪ ਜਾਣਿਆ
ਨਾ ਮੈਂ ਉਸਦਾ ਪਿਆਰ ਮਾਣਿਆ
ਨਾ ਮੈਂ ਉਸਦੇ ਨੈਣਾਂ ਵਿਚ
ਹਾਇ! ਗਾ ਸਕੀ ਇਕ ਰਾਗ——
ਮੇਰੇ ਜੀਵਣ ਦਾ ਸੁਹਾਗ——
ਉਸ ਸੁਹਾਗ ਦੀ ਝਲਕ ਨੂਰਾਨੀ
ਧੁੰਦਲੀ ਜਹੀ ਇਕ ਕਿਰਨ-ਕਹਾਣੀ
ਚਮਕ ਗਈ ਮੇਰੇ ਨੈਣਾਂ ਵਿਚ
ਬਝਦਾ ਜਿਵੇਂ ਚਰਾਗ
ਮੇਰੇ ਜੀਵਣ ਦਾ ਸੁਹਾਗ

੯੧