ਪੰਨਾ:ਚੰਦ-ਕਿਨਾਰੇ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਜਾਏ ਪਰਵਾਜ਼——
ਰਾਹਾਂ ਅੰਦਰ ਨਵ-ਪਰੀਆਂ ਦੇ
ਜਾਦੂ-ਚਾਨਣ-ਸਾਏ——
ਸੁਰ ਕਿਰਨਾਂ ਚੋਂ ਪੈਦਾ ਹੁੰਦੇ
ਹਸਦੇ ਰਸਦੇ ਆਏ——
ਗਗਨ-ਰਾਜ, ਮੋਰੀ ਮਹਿਲਾਂ ਵਿਚ
ਚੁੰਬਨ-ਚੋਗ ਖਿਲਾਰ.
ਨਕਸ਼ ਨੈਣ ਝੁਲਕਾਰ
ਸ਼ੀਸ਼-ਭਵਨ ਵਿਚ ਲਿਸ਼ਕੇ ਜਿਉਂ
ਲਖ ਬਿਜਲੀ ਇਕੇ ਵਾਰ.
ਤੇਰੇ ਗੀਤਾਂ ਦੀ ਗੁੰਜਾਰ.

ਮੇਰੇ ਉਮਰ- ਹਨੇਰਿਆਂ ਉਹਲੇ
ਮੇਰੇ ਕਾਇਆ-ਕਬਰ- ਕਰਬਲੇ
ਬਣ ਬਣ ਚੰਦ ਕਿਨਾਰੇ ਉਜਲੇ
ਹੋ ਨਭ ਮਾਨ ਸਰੋਵਰ ਉਛਲੇ
ਬਰਸੀ ਜਦ ਛਲ ਛਲ ਡਲ੍ਹ ਡਲ੍ਹਕੇ

੯੭